29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅੱਖਾਂ ਦਾ ਸਾਲਾਨਾ ਮੁਫ਼ਤ ਜਾਂਚ ਅਤੇ ਲੈਂਜ਼ ਕੈਂਪ ਦੀ ਤਿਆਰੀ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-01-2026
ਬਰਗਾੜੀ, 3 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਦੇ ਜੰਮਪਲ ਅਤੇ ਹੁਣ ਕੈਨੇਡਾ ਵਿਖੇ ਵੱਸਦੇ ਸੁਤੰਤਰਤਾ ਸੰਗਰਾਮੀ ਸਵ: ਹਾਕਮ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਮੱਖਣ ਸਿੰਘ ਬਰਾੜ ਅਤੇ ਪਰਮਜੀਤ ਕੌਰ ਦੇ ਨੌਜਵਾਨ ਸਪੁੱਤਰ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ | ਉਸ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਡਾ. ਪ੍ਰਦੀਪ ਸ਼ਰਮਾ, ਦਵਿੰਦਰ ਅਰਸ਼ੀ, ਸੇਵਾ ਮੁਕਤ ਐਸ.ਡੀ.ਓ. ਸ਼ਵਿੰਦਰ ਸਿੰਘ ਚੰਨੀ, ਅਜੈਪਾਲ ਸਿੰਘ, ਬਲਜੀਤ ਸ਼ਰਮਾ, ਵਿਜੇ ਬਰਗਾੜੀ, ਅਸ਼ੋਕ ਬਰਗਾੜੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਅੱਖਾਂ ਦੀਆਂ ਬੀਮਾਰੀਆਂ ਦੀ ਜਾਂਚ ਅਤੇ ਮੁਫ਼ਤ ਲੈਜ਼ ਕੈਂਪ ਬਰਾੜ ਪਰਿਵਾਰ ਵਲੋਂ ਲਾਇਆ ਜਾਂਦਾ ਹੈ | ਇਸ ਸਾਲ ਇਹ ਕੈਂਪ ਲਾਉਣ ਦੀਆਂ ਤਿਆਰੀਆ ਸਬੰਧੀ ਮੀਟਿੰਗ ਡਾ. ਪ੍ਰਦੀਪ ਸ਼ਰਮਾ ਦੇ ਗ੍ਰਹਿ ਵਿਖੇ ਹੋਈ | ਇਸ ਮੀਟਿੰਗ ਕੈਂਪ ਦੀ ਰੂਪ-ਰੇਖਾ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਕੈਂਪ ਦੇ ਪ੍ਰਬੰਧਕਾਂ ਨੇ ਦੱਸਿਆਂ ਕਿ ਇਸ ਸਾਲ ਇਹ ਕੈਂਪ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਵਿਸ਼ਾਲ ਹੋਵੇਗਾ ਕਿਉਂਕਿ ਇਸ ਵਾਰ ਕੈਂਪ ਦੌਰਾਨ ਬਰਗਾੜੀ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋੜਵੰਦ ਲੋਕਾਂ ਦੇ ਲੈਂਜ਼ ਪਾਏ ਜਾਣਗੇ ਅਤੇ ਲੈਜ਼ ਪਾਉਣ ਸਬੰਧੀ ਸਾਰੀ ਜਾਣਕਾਰੀ ਕੈਂਪ ਤੋਂ ਕੁਝ ਦਿਨ ਪਹਿਲਾਂ ਲੋੜਵੰਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ | ਇਸ ਕੈਂਪ 'ਚ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਪੀ.ਟੀ.ਈ. 'ਚੋਂ 70 ਸਕੋਰ ਹਾਸਿਲ ਕੀਤੇ ਅਗਲੀ ਖ਼ਬਰ ਪਿੰਡ ਦੇ ਵਿਕਾਸ ਦਾ ਕੋਈ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ- ਸਰਪੰਚ ਜਸਪਾਲ ਸਿੰਘ
Ad Position 24