30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਲ ਕੀਤੇ ਆਈਲਟਸ 'ਚੋਂ 6.5 ਬੈਂਡ <br/>

Ad Position 21
No active advertisement
ਅਜੀਤ ਡੈਸਕ 04-01-2026
ਮੋਗਾ, 3 ਜਨਵਰੀ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਜਿਸ ਦੀ 4.9 ਗੂਗਲ ਰੇਟਿੰਗ ਹੈ, ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਹੈ ਜੋ ਵਿਦਿਆਰਥੀਆਂ ਨੂੰ ਆਈਲਟਸ ਦੀ ਤਿਆਰੀ ਕਰਵਾਉਣ ਵਾਸਤੇ ਜਾਣੀ ਜਾਂਦੀ ਹੈ | ਕਈ ਸਾਲਾਂ ਤੋਂ ਇਹ ਸੰਸਥਾ ਆਨਲਾਈਨ ਅਤੇ ਆਫ਼ਲਾਈਨ ਕਲਾਸਾਂ ਦੇ ਰਹੀ ਹੈ | ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਸੰਸਥਾ ਤੋਂ ਵਧੀਆ ਬੈਂਡ ਪ੍ਰਾਪਤ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਨ | ਸੰਸਥਾ ਦੇ ਤਜਰਬੇਕਾਰ ਟਰੇਨਰ ਵਿਦਿਆਰਥੀਆਂ ਨੂੰ ਵਧੀਆ ਬੈਂਡ ਲਿਆਉਣ ਵਿਚ ਪੂਰੀ ਮਿਹਨਤ ਕਰ ਰਹੇ ਹਨ | ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਅੱਜ-ਕੱਲ੍ਹ ਦੇ ਬੱਚਿਆਂ ਵਿਚ ਆਈਲਟਸ ਕਰ ਕੇ ਵਧੀਆ ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਉਤਸ਼ਾਹ ਬੜੇ ਜ਼ੋਰਾਂ-ਸ਼ੋਰਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ | ਸੰਸਥਾ ਵਿਦਿਆਰਥੀਆਂ ਨੂੰ ਆਫ਼ਲਾਈਨ ਕਲਾਸਾਂ ਦੇ ਨਾਲ-ਨਾਲ ਆਨਲਾਈਨ ਕਲਾਸਾਂ ਦੀ ਸੁਵਿਧਾ ਵੀ ਦੇ ਰਿਹਾ ਹੈ | ਇਹ ਸੰਸਥਾ ਵਿਦਿਆਰਥੀਆਂ ਦੀ ਉਨ੍ਹਾਂ ਦੇ ਮੁਸ਼ਕਿਲ ਮਡਿਊਲ ਨੂੰ ਨਵੀਆਂ ਟਿਪਸ ਅਤੇ ਟਰੀਕਸ ਨਾਲ ਸੁਧਾਰਨ ਵਿਚ ਮਦਦ ਕਰਦੀ ਹੈ ਤੇ ਨਾਲ ਹੀ ਫ਼ਰੀ ਸੈਸ਼ਨ ਦਿੰਦੀ ਹੈ | ਸੰਸਥਾ ਦੇ ਆਈਲਟਸ ਦੇ ਵਿਦਿਆਰਥੀ ਸਿਮਰਜੀਤ ਸਿੰਘ ਨੇ ਟਰੇਨਰਾਂ ਦੀ ਮਿਹਨਤ ਨਾਲ ਰੀਡਿੰਗ ਵਿਚੋਂ 6.5, ਲਿਸਨਿੰਗ ਵਿਚੋਂ 7, ਸਪੀਕਿੰਗ ਵਿਚੋਂ 6, ਰਾਈਟਿੰਗ ਵਿਚੋਂ 6 ਅਤੇ ਓਵਰਆਲ 6.5 ਬੈਂਡ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀ ਦੀ ਇਸ ਸਫਲਤਾ 'ਤੇ ਸੰਸਥਾ ਦੇ ਐਮ.ਡੀ. ਅਤੇ ਸੰਸਥਾ ਦੇ ਟਰੇਨਰਾਂ ਨੇ ਵਿਦਿਆਰਥੀ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਲਗਾਤਾਰ ਵੀਜ਼ੇ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਜਨਰਲ ਬਾਡੀ ਮੋਗਾ ਦੀ ਮੀਟਿੰਗ ਹੋਈ <br/>
Ad Position 24