19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਵੇਦ ਪ੍ਰਕਾਸ਼ ਖੇੜਾ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ

Ad Position 21
No active advertisement
ਅਜੀਤ ਡੈਸਕ 06-01-2026
ਮਲੋਟ, 5 ਜਨਵਰੀ (ਰਣਜੀਤ ਸਿੰਘ ਪਾਟਿਲ)-ਹੈਪੀ ਖੇੜਾ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ, ਰਵੀ ਖੇੜਾ ਐੱਸ.ਪੀ. ਅਤੇ ਰਾਜੇਸ਼ ਖੇੜਾ ਦੇ ਪਿਤਾ ਦਿੱਗਜ ਕਾਂਗਰਸੀ ਆਗੂ ਤੇ ਸਮਾਜ ਸੇਵਕ ਵੇਦ ਪ੍ਰਕਾਸ਼ ਚਾਚਾ ਖੇੜਾ ਦੀ ਅੰਤਿਮ ਅਰਦਾਸ ਮੌਕੇ ਭਾਵਪੂਰਨ ਸ਼ਰਧਾਂਜਲੀ ਸਮਾਰੋਹ ਹੋਇਆ | ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵੇਦ ਪ੍ਰਕਾਸ਼ ਖੇੜਾ ਉਨ੍ਹਾਂ ਦੇ ਪਿਤਾ ਸਾਮਾਨ ਸਨ | ਉਨ੍ਹਾਂ ਕਿਹਾ ਕਿ ਖੇੜਾ ਪਰਿਵਾਰ ਦਾ ਕਾਂਗਰਸ ਪਾਰਟੀ ਨਾਲ ਰਿਸ਼ਤਾ ਸਿਰਫ਼ ਸਿਆਸੀ ਨਹੀਂ, ਸਗੋਂ ਭਾਵਨਾਤਮਕ ਤੇ ਸਿਧਾਂਤਕ ਸੀ | ਉਨ੍ਹਾਂ ਦੇ ਪੁੱਤਰ ਹੈਪੀ ਖੇੜਾ ਨੇ ਹਮੇਸ਼ਾ ਭਰਾ ਬਣ ਕੇ ਡਟ ਕੇ ਉਨ੍ਹਾਂ ਦਾ ਸਾਥ ਦਿੱਤਾ | ਰਾਜਾ ਵੜਿੰਗ ਨੇ ਕਿਹਾ ਕਿ ਅਜਿਹੇ ਨਿਸ਼ਕਾਮ ਆਗੂਆਂ ਤੇ ਵਰਕਰਾਂ ਦੀ ਕਮੀ ਪਾਰਟੀ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਇਸ ਮੌਕੇ ਆਲ ਇੰਡੀਆ ਕਾਂਗਰਸ ਤੋਂ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਭਾਵੁਕ ਹੋ ਕੇ ਵੇਦ ਪ੍ਰਕਾਸ਼ ਖੇੜਾ ਨਾਲ ਤੇ ਉਨ੍ਹਾਂ ਦੇ ਪਿਤਾ ਵਲੋਂ ਬਿਤਾਏ ਗਏ ਪਲਾਂ ਨੂੰ ਯਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਵ. ਖੇੜਾ ਨੇ ਕਾਂਗਰਸ ਪਾਰਟੀ ਲਈ ਜੋ ਨਿਸ਼ਕਾਮ ਸੇਵਾਵਾਂ ਦਿੱਤੀਆਂ ਹਨ, ਉਹ ਹਮੇਸ਼ਾ ਯਾਦ ਰਹਿਣਗੀਆਂ | ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਸਵ. ਵੇਦ ਪ੍ਰਕਾਸ਼ ਖੇੜਾ ਦੇ ਉਨ੍ਹਾਂ ਦੇ ਪਿਤਾ ਸਵ. ਗੁਰਮੀਤ ਸਿੰਘ ਬਰਾੜ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ 1962 ਤੋਂ ਚੱਲੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਹੈਪੀ ਖੇੜਾ ਵਲੋਂ ਬਿਨਾਂ ਕਿਸੇ ਲਾਲਚ, ਪੂਰੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਨੀ ਅੱਜ ਦੇ ਸਮੇਂ ਵਿਚ ਵਿਰਲੀ ਮਿਸਾਲ ਹੈ | ਅਜਿਹੇ ਆਗੂ ਤੇ ਵਰਕਰ ਅੱਜ ਲੱਭਣੇ ਮੁਸ਼ਕਿਲ ਹੋ ਗਏ ਹਨ | ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਵ. ਵੇਦ ਪ੍ਰਕਾਸ਼ ਖੇੜਾ ਦੇ ਉਨ੍ਹਾਂ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਰਮਿਆਨ ਪੁਰਾਣੇ ਸਮੇਂ ਤੋਂ ਡੂੰਘੇ ਤਾਲੁਕਾਤ ਰਹੇ ਹਨ, ਜੋ ਸਿਧਾਂਤਾਂ ਤੇ ਇਮਾਨਦਾਰੀ ਦੀ ਨੀਂਹ 'ਤੇ ਖੜੇ੍ਹ ਸਨ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵੇਦ ਪ੍ਰਕਾਸ਼ ਖੇੜਾ ਹਮੇਸ਼ਾ ਪਾਰਟੀ ਪੱਧਰ ਤੋਂ ਉਪਰ ਉਠ ਕੇ ਚੰਗੇ ਕੰਮਾਂ ਲਈ ਉਤਸਾਹਿਤ ਕਰਦੇ ਰਹੇ | ਸ਼ਰਧਾਂਜਲੀ ਸਮਾਰੋਹ ਵਿਚ ਪਰਿਵਾਰ ਵਲੋਂ ਹੈਪੀ ਖੇੜਾ, ਐੱਸ.ਪੀ. ਰਵੀ ਖੇੜਾ, ਰਜੇਸ਼ ਕੁਮਾਰ ਬੱਬਲ ਖੇੜਾ ਦੇ ਪਿਤਾ, ਪੱਪੀ ਖੇੜਾ ਕੌਂਸਲਰ, ਅਸ਼ਵਨੀ ਖੇੜਾ, ਜਗਦੀਸ਼ ਖੇੜਾ ਅਤੇ ਜੁਗਰਾਜ ਖੇੜਾ ਨੇ ਪਹੁੰਚੇ ਹੋਏ ਸਾਰੇ ਆਗੂਆਂ ਤੇ ਲੋਕਾਂ ਦਾ ਧੰਨਵਾਦ ਕੀਤਾ | ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ ਨੇ ਨਿਭਾਈ | ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਤੋਂ ਆਏ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਅੰਤਿਮ ਅਰਦਾਸ ਮੌਕੇ ਪੰਜਾਬ ਭਰ ਤੇ ਮਲੋਟ ਸ਼ਹਿਰ ਦੇ ਆਸਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਲੁਧਿਆਣਾ ਤੋਂ ਸੁਖਵੰਤ ਸਿੰਘ ਦੁਗਰੀ, ਸ਼ੇਰ ਸਿੰਘ ਘੁਬਾਇਆ ਐੱਮ.ਪੀ. ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਦੁਰਲੱਭ ਸਿੱਧੂ ਲਹਿਰਾਗਾਗਾ, ਸਾਬਕਾ ਵਿਧਾਇਕ ਨੱਥੂ ਰਾਮ, ਫਤਹਿ ਸਿੰਘ ਬਾਦਲ, ਦਵਿੰਦਰ ਸਿੰਘ ਘੁਬਾਇਆ ਸਾਬਕਾ ਵਿਧਾਇਕ, ਹਰਵਿੰਦਰ ਸਿੰਘ ਹੈਰੀ ਵਿਧਾਇਕ ਸਨੌਰ, ਸੰਤ ਸਿੰਘ ਬਰਾੜ ਗਿੱਦੜਬਾਹਾ, ਅਮਰਜੀਤ ਸਿੰਘ ਰਾਜੇਆਣਾ, ਵਿਜੇ ਸਾਥੀ ਸਾਬਕਾ ਵਿਧਾਇਕ ਮੋਗਾ, ਜਗਪਾਲ ਸਿੰਘ ਅਬੁੱਲਖੁਰਾਣਾ, ਮੁਹੰਮਦ ਸਦੀਕ ਸਾਬਕਾ ਐੱਮ.ਪੀ., ਜਗਦੇਵ ਸਿੰਘ ਸਾਬਕਾ ਵਿਧਾਇਕ ਮੌੜ, ਹੰਸ ਰਾਜ ਜੋਸਨ ਸਾਬਕਾ ਮੰਤਰੀ, ਅਮਰਦੀਪ ਸਿੰਘ ਚਮਕੌਰ ਸਾਹਿਬ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਪੰਜਾਬ, ਪਰਮਿੰਦਰ ਸਿੰਘ ਡਿੰਪਲ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ, ਕਿਰਨਜੀਤ ਸਿੰਘ ਪ੍ਰਧਾਨ, ਜਸਕਰਨ ਸਿੰਘ ਕਾਹਲੋਂ ਬਟਾਲਾ, ਨਰਿੰਦਰ ਪਾਲ ਸਿੰਘ ਸਪੋਕਸਮੈਨ ਕਾਂਗਰਸ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਰਿਪਜੀਤ ਸਿੰਘ ਬਰਾੜ ਸਾਬਕਾ ਵਿਧਾਇਕ, ਰਵਿੰਦਰ ਸਿੰਘ ਪੰਜਾਬ ਕਾਂਗਰਸ, ਸੁਖਵੰਤ ਸਿੰਘ ਬਰਾੜ, ਕੁਲਵੀਰ ਸਿੰਘ ਜੀਰਾ ਸਾਬਕਾ ਵਿਧਾਇਕ, ਧੀਰਾ ਖੁੱਡੀਆਂ, ਕੁਲਜੀਤ ਸਿੰਘ ਬੇਦੀ, ਸ਼ੁਭਦੀਪ ਸਿੰਘ ਬਿੱਟੂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਹਰਚਰਨ ਸਿੰਘ ਬਰਾੜ ਸੋਥਾ, ਡਾ. ਰਮਿੰਦਰ ਸਿੰਘ ਰਿਣਵਾਂ ਸਾਬਕਾ ਵਿਧਾਇਕ, ਲਖਬੀਰ ਸਿੰਘ ਲੱਖਾ ਪਾਇਲ, ਸਾਬਕਾ ਵਿਧਾਇਕਾ ਕਰਨ ਕੌਰ ਬਰਾੜ, ਸੰਜੀਵ ਬਿੱਟੂ ਸਾਬਕਾ ਮੇਅਰ ਪਟਿਆਲਾ, ਸੁਖਦੇਵ ਸਿੰਘ ਰੰਧਾਵਾ ਚੇਅਰਮੈਨ ਬਟਾਲਾ, ਰਾਜਵੰਤ ਕੌਰ ਅੰਮਿ੍ਤਸਰ, ਪ੍ਰੋਫ਼ੈਸਰ ਹਰਪ੍ਰੀਤ ਸਿੰਘ ਡੀਨ ਆਈ.ਆਈ.ਟੀ. ਰੋਪੜ, ਅਮਰੀਕ ਸਿੰਘ ਐੱਸ.ਡੀ.ਐੱਮ. ਚਮਕੌਰ ਸਾਹਿਬ, ਪ੍ਰੋਫ਼ੈਸਰ ਚਰਨਪ੍ਰੀਤ ਸਿੰਘ ਪੀ.ਯੂ. ਚੰਡੀਗੜ੍ਹ, ਪ੍ਰੇਮ ਕੌਰ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਅਜੇ ਪਾਲ ਸਿੰਘ ਸੰਧੂ ਕੋਟਕਪੂਰਾ, ਪ੍ਰਤਾਪ ਸਿੰਘ ਸਾਬਕਾ ਐਗਰੀਕਲਚਰ ਹੈੱਡ, ਅਜਾਇਬ ਸਿੰਘ ਭੱਟੀ ਸਾਬਕਾ ਵਿਧਾਇਕ, ਕੁਲਜੀਤ ਸਿੰਘ ਬੇਦੀ, ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਨਾਗਪਾਲ, ਸੰਤ ਸਿੰਘ ਬਰਾੜ, ਗਿਆਨ ਸਿੰਘ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਰਾਜੂ ਸਾਈਆਂਵਾਲਾ, ਸ਼ਰਨਜੀਤ ਸਿੰਘ ਸੰਧੂ, ਸਿਮਰਜੀਤ ਸਿੰਘ ਭੀਨਾ ਬਰਾੜ, ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ, ਦੀਦਾਰ ਸਿੰਘ ਬਰਾੜ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ, ਗੁਰੀਸ਼ ਲਾਲੀ ਛਾਬੜਾ, ਗੁਲਸ਼ਨ ਸਿੰਘ ਰੁਮਾਣਾ, ਦਵਿੰਦਰ ਸਿੰਘ ਬਰਾੜ, ਕਾਲਾ ਨਾਗਪਾਲ, ਚੇਅਰਮੈਨ ਅਮਰਜੀਤ ਸਿੰਘ ਢਿੱਲੋਂ ਜੰਡਵਾਲਾ, ਸੀਨੀਅਰ ਕਾਂਗਰਸੀ ਆਗੂ ਰਿੰਪਲ ਮਿੱਡਾ, ਅਮਰਿੰਦਰ ਸਿੰਘ, ਨੱਥੂ ਰਾਮ ਗਾਂਧੀ, ਸੰਤ ਸਿੰਘ ਬਰਾੜ, ਗੁਰਸੰਤ ਸਿੰਘ ਬਰਾੜ, ਪੀ.ਏ. ਵਿਜੇ ਬਜਾਜ, ਸ਼ੋਕ ਚੌਧਰੀ, ਗੁਰਸੇਵਕ ਸਿੰਘ ਲੰਬੀ, ਬਾਰ ਐਸੋਸੀਏਸ਼ਨ ਮਲੋਟ, ਜੋਗਿੰਦਰ ਸਿੰਘ ਰੱਥੜੀਆਂ, ਐਡਵਰਡ ਗੰਜ ਐਸੋਸੀਏਸ਼ਨ ਮਲੋਟ, ਪ੍ਰਦੀਪ ਰੱਸੇਵੱਟ, ਗੋਰਾ ਪਠੇਲਾ ਭਾਜਪਾ ਆਗੂ ਸ੍ਰੀ ਮੁਕਤਸਰ ਸਾਹਿਬ, ਪਿੰਟੂ ਆਹੂਜਾ ਕਾਂਗਰਸੀ ਆਗੂ ਮਲੋਟ, ਪਰਿਵਾਰਕ ਮੈਂਬਰ ਹੈਪੀ ਖੇੜਾ ਤੋਂ ਇਲਾਵਾ ਬੱਬਲ ਖੇੜਾ, ਐੱਸ.ਪੀ. ਰਵੀ ਖੇੜਾ, ਸ੍ਰੀਮਤੀ ਸੀਮਾ ਖੇੜਾ ਪੰਜਾਬ ਸਕੂਲ ਬੋਰਡ, ਐੱਮ.ਸੀ. ਅਸ਼ਵਨੀ ਖੇੜਾ, ਜੁਗਰਾਜ ਖੇੜਾ, ਜਗਦੀਸ਼ ਖੇੜਾ, ਪੱਪੀ ਖੇੜਾ, ਸਾਹਿਲ ਖੇੜਾ, ਪੀ.ਏ. ਕੈਬਨਿਟ ਮੰਤਰੀ ਅਰਸ਼ ਸਿੱਧੂ, ਪੰਜਾਬ ਭਰ ਤੋਂ ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ, ਸਮਾਜਿਕ, ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਨਿਯਮਾਂ 'ਚ ਤਬਦੀਲੀ ਮਜ਼ਦੂਰ ਜਮਾਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ- ਬਰਾੜ ਅਗਲੀ ਖ਼ਬਰ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਦੀ ਸੂਬਾਈ ਕਨਵੈਨਸ਼ਨ ਲਈ ਤਿਆਰੀ ਮੁਕੰਮਲ
Ad Position 24