ਸ੍ਰੀ ਮੁਕਤਸਰ ਸਾਹਿਬ, 5 ਜਨਵਰੀ (ਹਰਮਹਿੰਦਰ ਪਾਲ)-ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਗੁਰਪ੍ਰੀਤ ਸਿੰਘ ਤੇ ਜ਼ਿਲ੍ਹਾ ਅਯੁਸ਼ ਕਮੇਟੀ ਅਧੀਨ ਹੋਮਿਓਪੈਥਿਕ ਤੇ ਆਯੁਰਵੈਦਿਕ ਕੈਂਪ ਨਾਮਦੇਵ ਧਰਮਸ਼ਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ | ਇਸ ਮੌਕੇ ਡਾ. ਰਮਨਦੀਪ ਕੌਰ ਐੱਚ.ਐੱਮ.ਓ., ਡਾ. ਗੀਤਾ ਏ.ਐੱਮ.ਓ., ਡਾ. ਅਮਨਪ੍ਰੀਤ ਕੌਰ ਏ.ਐੱਮ.ਓ. ਵਲੋਂ ਹੋੋਮਿਓਪੈਥਿਕ ਦੇ 279 ਅਤੇ ਆਯੁਰਵੈਦਿਕ ਦੇ 232 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆ | ਡਾ. ਰਮਨਦੀਪ ਕੌਰ ਐੱਚ.ਐੱਮ.ਓ. ਵਲੋਂ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਦੀਪ ਸਿੰਘ, ਜਸਵਿੰਦਰ ਸਿੰਘ, ਵਰਿੰਦਰਪਾਲ ਸਿੰਘ ਉਪ ਵੈਦ, ਕੁਲਦੀਪ ਕੌਰ ਉਪਵੈਦ ਆਦਿ ਹਾਜ਼ਰ ਸਨ |