ਸਾਦਿਕ, 5 ਜਨਵਰੀ (ਆਰ.ਐਸ.ਧੁੰਨਾ)-ਸਥਾਨਕ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਕਲ ਸਾਦਿਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਗੁਰਸੇਵਕ ਸਿੰਘ ਸਾਦਿਕ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਜੱਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਬਾਬਾ ਜਸਵਿੰਦਰ ਸਿੰਘ ਸੋਨੂੰ ਨੇ ਅਰਦਾਸ ਬੇਨਤੀ ਕਰਨ ਉਪਰੰਤ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਸ਼ਹੀਦਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ | ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਕਲ ਸਾਦਿਕ ਅਤੇ ਉਪਰਾਲਾ ਫ਼ਾਊਾਡੇਸ਼ਨ ਭਾਰਤ ਦੇ ਮੁੱਖ ਸੇਵਾਦਾਰ ਜਥੇਦਾਰ ਚੰਦ ਸਿੰਘ ਡੋਡ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਸਾਡੇ ਸਮਾਜ ਅੰਦਰ ਨਾ ਸਮਝੀ ਅਤੇ ਆਪਸੀ ਮਤਭੇਦਾਂ ਕਾਰਨ ਅਨੇਕਾਂ ਪਰਿਵਾਰ ਟੁੱਟ ਰਹੇ ਹਨ, ਉੱਥੇ ਕਈ ਅਜਿਹੇ ਪਰਿਵਾਰ ਵੀ ਹਨ ਜੋ ਆਪਣੇ ਪਰਿਵਾਰਾਂ ਦੀ ਹਰ ਮੁਸ਼ਕਿਲ ਦਾ ਡਟ ਕੇ ਮੁਕਾਬਲਾ ਕਰਦੇ ਹਨ ਤੇ ਆਪਸੀ ਸੂਝਬੂਝ ਤੇ ਪਿਆਰ ਨਾਲ ਆਪੋ ਆਪਣੇ ਘਰਾਂ ਨੂੰ ਚਲਾਉਂਦੇ ਹਨ 'ਚ ਬਜ਼ੁਰਗ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ | ਇਸ ਮੌਕੇ ਇਲਾਕੇ ਦੇ ਪਿੰਡਾਂ ਦੀਆਂ ਚਾਰ ਮਾਤਾਵਾਂ ਜਿਨ੍ਹਾਂ ਨੇ ਆਪਣੀਆਂ ਨੂੰ ਹਾਂ ਨੂੰ ਹਮੇਸ਼ਾਂ ਧੀਆਂ ਵਾਲਾ ਪਿਆ ਦਿੱਤਾ | ਮਾਤਾ ਕੁਲਵਿੰਦਰ ਕੌਰ ਪਤਨੀ ਨੰਬਰਦਾਰ ਬੋਹੜ ਸਿੰਘ ਪਿੰਡ ਡੋਡ, ਮਾਤਾ ਕੈਲਾਸ਼ ਰਾਣੀ ਪਤਨੀ ਰਵਿੰਦਰ ਕੁਮਾਰ ਗੁਲਾਟੀ ਪਿੰਡ ਡੋਡ, ਮਾਤਾ ਲਖਵੀਰ ਕੌਰ ਪਤਨੀ ਭਗਤ ਸਿੰਘ ਚਾਵਲਾ ਪਿੰਡ ਸਾਦਿਕ ਅਤੇ ਮਾਤਾ ਡਾ. ਜਗਬੀਰ ਕੌਰ ਔਲਖ ਪਤਨੀ ਡਾ. ਜਸਪਾਲ ਸਿੰਘ ਔਲਖ ਵਾਸੀ ਅੱਡਾ ਸਾਦਿਕ ਸਮੇਤ ਸਭਨਾਂ ਨੂੰ ਸ਼ਾਲ ਅਤੇ ਬਸਤਰ ਦੇ ਕੇ ਸਨਮਾਨਿਤ ਕੀਤਾ | ਜਥੇਦਾਰ ਡੋਡ ਨੇ ਕਿਹਾ ਕਿ ਇਹ ਰਵਾਇਤ ਇਸੇ ਤਰ੍ਹਾਂ ਚੱਲਦੀ ਰਹੇਗੀ ਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਇਸ ਦਿਹਾੜੇ 'ਤੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰੂਘਰ ਨਤਮਸਤਕ ਹੋਈਆਂ | ਇਸ ਸਮੇਂ ਸ਼ਾਮ ਸੁੰਦਰ, ਪੰਚ ਓਮ ਪ੍ਰਕਾਸ਼ ਗੋਰਾ, ਭਗਤ ਸਿੰਘ ਚਾਵਲਾ, ਸਖੁਜਿੰਦਰ ਅਰੋੜਾ, ਵਿਜੇ ਬਜਾਜ, ਰਣਜੀਤ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ ਡੋਡ, ਪਰਮਪਾਲ ਸਿੰਘ ਔਲਖ, ਸੁਰਿੰਦਰ ਪਾਲ ਸੇਠੀ ਆਦਿ ਵੀ ਹਾਜ਼ਰ ਸਨ |