19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਆਧਾਰ ਕਾਰਡ ਨਵੇਂ ਬਣਾਉਣ ਅਤੇ ਸੋਧ ਕਰਨ ਦਾ ਚਾਰ ਰੋਜ਼ਾ ਕੈਂਪ ਸਮਾਪਤ

Ad Position 21
No active advertisement
ਅਜੀਤ ਡੈਸਕ 06-01-2026
ਸਾਦਿਕ, 5 ਜਨਵਰੀ (ਆਰ.ਐਸ.ਧੁੰਨਾ)- ਬਾਲਾ ਜੀ ਸੇਵਾ ਮੰਡਲ ਸਾਦਿਕ ਅਤੇ ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਵਲੋਂ ਇੰਡੋਸਇੰਡ ਬੈਂਕ ਬ੍ਰਾਂਚ ਫ਼ਰੀਦਕੋਟ ਦੇ ਸਹਿਯੋਗ ਨਾਲ ਆਧਾਰ ਕਾਰਡ ਨਵੇਂ ਬਣਾਉਣ, ਕਿਸੇ ਕਿਸਮ ਦੀ ਸੋਧ ਕਰਨ ਲਈ ਸਾਦਿਕ ਵਿਖੇ ਲਗਾਇਆ ਗਿਆ ਚਾਰ ਰੋਜ਼ਾ ਕੈਂਪ ਸਮਾਪਤ ਹੋ ਗਿਆ | ਬਰਾਂਚ ਮੈਨੇਜਰ ਰਾਜ ਕੁਮਾਰ ਬਾਂਸਲ ਦੀ ਅਗਵਾਈ ਅਤੇ ਪਿ੍ਤਪਾਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਸਾਦਿਕ ਵਿਖੇ ਲੱਗੇ ਇਸ ਕੈਂਪ ਦੌਰਾਨ ਹਰਜੀਤ ਸਿੰਘ ਰਿਲੇਸ਼ਨਸ਼ਿਪ ਮੈਨੇਜਰ ਅਤੇ ਨਿਰਮਲਾ ਰਾਣੀ ਡਿਲੀਵਰੀ ਮੈਨੇਜਰ ਇੰਡੋਸਇੰਡ ਬੈਂਕ ਬ੍ਰਾਂਚ ਫ਼ਰੀਦਕੋਟ ਨੇ ਕੈਂਪ 'ਚ ਆਏ ਲੋਕਾਂ ਦੇ ਆਧਾਰ ਕਾਰਡ ਬਣਾਉਣ ਅਤੇ ਸੋਧ ਕਰਨ ਵਿਚ ਆਪਣੀ ਸੇਵਾ ਨਿਭਾਈ | ਕੈਂਪ ਦੀ ਸਮਾਪਤੀ 'ਤੇ ਇੰਡੋਸਇੰਡ ਬੈਂਕ ਬ੍ਰਾਂਚ ਫ਼ਰੀਦਕੋਟ ਦੇ ਮੈਨੇਜਰ ਰਾਜ ਕੁਮਾਰ ਬਾਂਸਲ ਅਤੇ ਨਰਿੰਦਰ ਕੁਮਾਰ ਮੈਨੇਜਰ ਇੰਡੋਸਇੰਡ ਬੈਂਕ ਬ੍ਰਾਂਚ ਸਾਦਿਕ ਨੇ ਸਮਾਜਸੇਵੀਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਜਿੱਥੇ ਆਮ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲਦੀ ਹੈ, ਉੱਥੇ ਉਨ੍ਹਾਂ ਦੇ ਸਮੇਂ ਅਤੇ ਆਰਥਿਕ ਨੁਕਸਾਨ ਹੋਣ ਤੋਂ ਬਚਾਅ ਰਹਿੰਦਾ ਹੈ | ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲਖਬੀਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਪਿ੍ਤਪਾਲ ਸਿੰਘ ਢਿੱਲੋਂ, ਤਰਸੇਮ ਲਾਲ ਮੌਂਗਾ ਪ੍ਰਧਾਨ ਜੈ ਬਾਬਾ ਖੇਤਰਪਾਲ ਸੇਵਾ ਸੁਸਾਇਟੀ ਸਾਦਿਕ, ਲਖਵੀਰ ਸਿੰਘ ਲੱਖਾ ਚੇਅਰਮੈਨ ਐਸ.ਸੀ ਸੈੱਲ, ਖੁਸ਼ਪ੍ਰੀਤ ਸਿੰਘ, ਹਰਜੀਤ ਸਿੰਘ, ਰਾਜ ਕੁਮਾਰ ਮਰਾੜ੍ਹ ਅਤੇ ਗੁਰਬਚਨ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮ ਕਰਵਾਇਆ
Ad Position 24