19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-01-2026
ਬਠਿੰਡਾ, 5 ਜਨਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ¢ ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਬਾਬਾ ਨਾਮਦੇਵ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਗਾਇਆ¢ ਕੈਂਪ ਵਿਚ 20 ਖ਼ੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨ ਦਾਨ ਕਰਕੇ ਮਹਾਨ ਸੇਵਾ ਕੀਤੀ¢ ਮੁੱਖ ਗ੍ਰੰਥੀ ਬਾਬਾ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਾਜ਼ਰ ਸੰਗਤ ਨੂੰ ਗੁਰਬਾਣੀ ਦੇ ਨਾਲ ਜੁੜਨ ਅਤੇ ਖ਼ੁਦ ਸਹਿਜ ਪਾਠ ਕਰਨ ਦੀ ਪੇ੍ਰਰਨਾ ਕੀਤੀ¢ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ¢ ਇਸ ਮੌਕੇ ਬਾਬਾ ਨਾਮਦੇਵ ਸਭਾ ਦੇ ਪ੍ਰਧਾਨ ਜਗਦੀਪ ਸਿੰਘ ਕਾਲਾ, ਮੇਜਰ ਸਿੰਘ ਸਿੱਧੂ, ਗੁਰਪਿਆਰ ਸਿੰਘ, ਬਸੰਤ ਸਿੰਘ ਅਗਰੋਹੀਆ, ਗੁਰਮੀਤ ਸਿੰਘ ਆਸ਼ੀ, ਹਰਦੀਪ ਸਿੰਘ ਤੱਗੜ ਅਤੇ ਆਸ ਵੈੱਲਫੇਅਰ ਸੁਸਾਇਟੀ ਬਠਿੰਡਾ ਵਲੋਂ ਬੇਅੰਤ ਸਿੰਘ ਜੂਲੀ, ਸਮਾਜ ਸੇਵੀ ਹੈਪੀ ਕੈਂਥ, ਖ਼ੂਨਦਾਨੀ ਹਰਪ੍ਰੀਤ ਰਾਜੂ, ਗੁਰਪ੍ਰੀਤ ਸਿੰਘ ਲੱਭੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਅੰਤ ਵਿਚ ਸੁਸਾਇਟੀ ਵਲੋਂ ਖ਼ੂਨਦਾਨੀਆਂ ਨੂੰ ਸਨਮਾਨ ਤਿੰਨ ਦੇ ਕੇ ਸਨਮਾਨਿਤ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਭਾਈਚਾਰੇ ਵਲੋਂ 7 ਦੇ ਬਠਿੰਡਾ ਸੱਦੇ 'ਤੇ ਕਿਸਾਨ ਯੂਨੀਅਨ ਉਗਰਾਹਾਂ ਵਧ ਚੜ੍ਹ ਕੇ ਸ਼ਮੂਲੀਅਤ ਕਰੇਗੀ-ਹਰਜਿੰਦਰ ਸਿ... ਅਗਲੀ ਖ਼ਬਰ ਆਧਾਰ ਕਾਰਡ ਨਵੇਂ ਬਣਾਉਣ ਅਤੇ ਸੋਧ ਕਰਨ ਦਾ ਚਾਰ ਰੋਜ਼ਾ ਕੈਂਪ ਸਮਾਪਤ
Ad Position 24