ਮੋਗਾ, 5 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੱਗਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਅੱਜ ਸੂਬਾ ਕਨਵੀਨਿੰਗ ਕਮੇਟੀ ਦੇ ਕਨਵੀਨਰ ਲਖਬੀਰ ਸਿੰਘ ਲੱਖਾ ਦੀ ਪ੍ਰਧਾਨਗੀ 'ਚ ਮੋਗਾ ਸ਼ਹਿਰੀ ਕਮੇਟੀ ਦੀ ਮੀਟਿੰਗ ਕੀਤੀ ਗਈ | ਮੀਟਿੰਗ 'ਚ 15 ਜਨਵਰੀ ਨੂੰ ਜੋ ਕਨਵੀਨਿੰਗ ਕਮੇਟੀ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸਿੰਘਾਂਵਾਲਾ ਵਿਖੇ ਕਨਵੈਨਸ਼ਨ ਦੀਆਂ ਤਿਆਰੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ | ਜ਼ਿਲ੍ਹਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਲੱਡੂ ਨੇ ਦੱਸਿਆ ਮੋਗਾ ਇਕਾਈ ਵਲੋਂ ਪੂਰੀ ਤਿਆਰੀ ਕਰ ਕੇ ਕਨਵੈਨਸ਼ਨ 'ਚ ਪਹੁੰਚਿਆ ਜਾਵੇਗਾ | ਸੁੱਖਾ ਸਿੰਘ ਦੁੱਨੇਕੇ ਨੇ ਇਸ ਦੇ ਪ੍ਰਬੰਧਾਂ ਵਿਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸੁਰਜੀਤ ਸਿੰਘ, ਸੋਨੀ ਸੱਤਪਾਲ ਸਿੰਘ, ਸੰਤਾ ਸ਼ਾਹ, ਸਰਵਨ ਸਿੰਘ, ਲਖਵੀਰ ਦਾਸ ਬਾਵਾ, ਗੁਰਪ੍ਰੀਤ ਸਿੰਘ, ਗੋਰਾ ਬਿੰਦਾ, ਯਾਦਵ ਚੰਦ ਹਾਜ਼ਰ ਸਨ | ਮੋਗਾ ਸ਼ਹਿਰ ਦੀ ਸਮੁੱਚੀ ਕਮੇਟੀ ਵਰਕਰਾਂ ਸਮੇਤ ਕਨਵੈਨਸ਼ਨ ਵਿਚ ਹਾਜ਼ਰ ਹੋਵੇਗੀ | ਇਕ ਵੱਖਰੇ ਬਿਆਨ ਰਾਹੀਂ ਮੁਕੇਸ਼ ਮਲੌਦ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਇਕ ਪੁਰਾਣੇ ਕੇਸ ਵਿਚ ਦਿੱਲੀ ਤੋਂ ਗਿ੍ਫ਼ਤਾਰ ਕਰਨ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੁਕੇਸ਼ ਮਲੌਦ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ | 6 ਜਨਵਰੀ ਨੂੰ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫ਼ਰੰਟ ਵਲੋਂ ਮਨਰੇਗਾ ਕਾਨੂੰਨ ਨੂੰ ਮੋਦੀ ਸਰਕਾਰ ਵਲੋਂ ਖ਼ਤਮ ਕਰਨ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਕਨਵੈਨਸ਼ਨ ਤਿਆਰੀ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਮੋਗਾ ਵਿਖੇ ਲੱਗ ਰਹੇ ਧਰਨੇ ਵਿਚ ਸ਼ਮੂਲੀਅਤ ਕਰੇਗੀ |