ਸੰਗਤ ਮੰਡੀ, 5 ਜਨਵਰੀ (ਧਾਲੀਵਾਲ): 7 ਜਨਵਰੀ ਨੂੰ ਬਠਿੰਡਾ ਵਿਖੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਲਈ ਲੋਕ ਮਜ਼ਦੂਰ ਮੋਰਚਾ ਵਲੋਂ ਨਵੇਂ ਮਨਰੇਗਾ ਕਾਨੂੰਨ ਦੀ ਤਬਦੀਲੀ ਵਿਰੁੱਧ ਪਿੰਡ ਘੁੱਦਾ ਦੀ ਸਰੂਪਾ ਬਸਤੀ ਧਰਮਸ਼ਾਲਾ ਵਿਚ ਮੀਟਿੰਗ ਕੀਤੀ ਗਈ | ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਆਗੂ ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਨੂੰ ਖ਼ਤਮ ਕਰਕੇ 'ਵੀ ਬੀ ਜੀ ਰਾਮ ਜੀ' ਲਿਆਉਣ ਰਾਹੀਂ ਕੇਂਦਰੀ ਬਜ਼ਟ 'ਚੋਂ ਪੈਣ ਵਾਲਾ 90 ਫ਼ੀਸਦੀ ਹਿੱਸਾ ਘਟਾਕੇ 60 ਫ਼ੀਸਦੀ ਕਰਨ ਵਰਗੇ ਮਜ਼ਦੂਰ ਵਿਰੋਧੀ ਕਦਮਾਂ ਰਾਹੀਂ ਮਜ਼ਦੂਰਾਂ ਦਾ ਰੁਜ਼ਗਾਰ ਖੋਹਕੇ ਮਜ਼ਦੂਰਾਂ ਦੇ ਚੁੱਲਿ੍ਹਆਂ ਨੂੰ ਠੰਡਾ ਕਰਨ ਦੀ ਨੀਤੀ ਨੂੰ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ | ਇਸ ਮੌਕੇ ਰਾਣਾ ਸਿੰਘ,ਗੁਰਦਾਤ ਸਿੰਘ, ਰਿੰਕੂ ਸਿੰਘ, ਜਸਪਾਲ ਸਿੰਘ ਤੇ ਵੱਡੀ ਗਿਣਤੀ ਵਿੱਚ ਅÏਰਤਾਂ ਸ਼ਾਮਿਲ ਸਨ |