ਮੰਡੀ ਲੱਖੇਵਾਲੀ, 23 ਜਨਵਰੀ (ਮਿਲਖ ਰਾਜ)-ਪਿੰਡ ਭਾਗਸਰ ਦੇ ਨੌਜਵਾਨ ਆਗੂ ਪਰਮਿੰਦਰ ਸਿੰਘ ਬਿੱਟੂ ਦੇ ਪਿਤਾ ਗੁਰਾ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ (ਨਹਿਰ ਵਾਲਾ) ਪਿੰਡ ਭਾਗਸਰ ਵਿਖੇ ਹੋਇਆ | ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਨੇ ਵੈਰਾਗਮਈ ਕੀਰਤਨ ਹੋਇਆ | ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਗੁਰਾ ਸਿੰਘ ਬਰਾੜ ਇਕ ਉਘੇ ਸਮਾਜ ਸੇਵੀ, ਕਿਸਾਨ, ਕਾਰੋਬਾਰੀ ਤੇ ਨੇਕ ਦਿਲ ਇਨਸਾਨ ਸਨ, ਜਿਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਭਾਈ ਰਾਹੁਲ ਸਿੰਘ ਸਿੱਧੂ ਨੇ ਪਰਿਵਾਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ | ਸਟੇਜ ਸੰਚਾਲਕ ਰਿਟਾ. ਪਿ੍ੰਸੀਪਲ ਜਸਵੰਤ ਸਿੰਘ ਬਰਾੜ ਨੇ ਵੱਖ-ਵੱਖ ਸ਼ੋਕ ਮਤੇ ਪੜ੍ਹੇ | ਇਸ ਮੌਕੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਹਰਦੀਪ ਸਿੰਘ ਡਿੰਪੀ ਢਿੱਲੋਂ ਵਿਧਾਇਕ ਗਿੱਦੜਬਾਹਾ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਜਸ਼ਨ ਬਰਾੜ ਲੱਖੇਵਾਲੀ ਜ਼ਿਲ੍ਹਾ ਪ੍ਰਧਾਨ 'ਆਪ' ਸ੍ਰੀ ਮੁਕਤਸਰ ਸਾਹਿਬ, ਪ੍ਰੋ. ਚਰਨਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਾਕਾ ਉੜਾਂਗ ਪ੍ਰਧਾਨ ਆੜ੍ਹਤੀ ਯੂਨੀਅਨ, ਜਗਤਪਾਲ ਸਿੰਘ ਸ਼ੇਰੇਵਾਲਾ ਮਲੋਟ ਦਿਹਾਤੀ ਕਾਂਗਰਸ ਪ੍ਰਧਾਨ, ਗਿੰਨੀ ਤਰਖਾਣਵਾਲਾ, ਗੁਰਪ੍ਰੀਤ ਗੰਧੜ, ਸੁਖਜਿੰਦਰ ਸਿੰਘ ਬਬਲੂ ਪ੍ਰਧਾਨ ਟਰੱਕ ਯੂਨੀਅਨ, ਇਕਬਾਲ ਸਿੰਘ ਵੜਿੰਗ ਪ੍ਰਧਾਨ ਕੱਚਾ ਆੜ੍ਹਤੀ ਯੂਨੀਅਨ, ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਸਰੂਪ ਸਿੰਘ ਸਿਵੀਆ, ਬੀਬੀ ਗੁਰਦਿਆਲ ਕੌਰ ਮੱਲਣ, ਦਵਿੰਦਰ ਸਿੰਘ ਬੱਬਲ, ਸ਼ੇਰਿੰਦਰ ਸਿੰਘ ਸਿੱਧੂ, ਪਰਮਜੀਤ ਗਿੱਲ, ਅਵਤਾਰ ਸਿੰਘ ਬਰਾੜ ਦੋਦਾ, ਪਰਮਜੀਤ ਸਿੰਘ ਬਰਾੜ ਸਰਪੰਚ, ਮਿੱਤ ਸਿੰਘ ਬਰਾੜ, ਸਰਬਣ ਭਾਗਸਰ, ਗੁਰਜੀਤ ਸਿੰਘ ਸਿਵੀਆ ਸਾਬਕਾ ਸਰਪੰਚ ਨੰਦਗੜ੍ਹ, ਹਰਚਰਨ ਬਰਾੜ ਚੇਅਰਮੈਨ, ਜੁੱਗੀ ਸ਼ੇਰੇਵਾਲਾ, ਤਜਿੰਦਰ ਸਿੰਘ ਤੇਜੀ, ਨਰਿੰਦਰ ਸਿੰਘ ਭਲੇਰੀਆ, ਰੁਪਿੰਦਰ ਸਿੰਘ ਸੰਧੂ ਫ਼ੱਤਣਵਾਲਾ, ਗੁਰਾਂਦਿੱਤਾ ਸਿੰਘ ਚੇਅਰਮੈਨ ਲੈਂਡ ਮਾਰਗੇਜ਼ ਬੈਂਕ, ਬੇਅੰਤ ਸਿੰਘ ਮੈਂਬਰ, ਗੁਰਦੀਪ ਸਿੰਘ ਮੈਂਬਰ, ਜਗਮੀਤ ਸਿੰਘ ਮੈਂਬਰ ਬਲਾਕ ਸੰਮਤੀ, ਜਸਪਾਲ ਸਿੰਘ ਢਿੱਲੋਂ ਬਾਰ ਐਸੋਸੀਏਸ਼ਨ, ਨੱਥਾ ਸਿੰਘ, ਸਮੂਹ ਆਗੂ ਤੇ ਮੈਂਬਰ ਆੜ੍ਹਤ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਆਦਿ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |