24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜਗਮੀਤ ਬਰਾੜ, ਗੋਰਾ ਪਠੇਲਾ, ਹੋਰ ਆਗੂਆਂ ਵਲੋਂ ਪ੍ਰਕਾਸ਼ ਦੇਵੀ ਕਮਰਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 24-01-2026
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਾਬਕਾ ਲੋਕ ਸਭਾ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਸਥਾਨਕ ਗਾਂਧੀ ਨਗਰ ਵਿਖੇ ਮਰਹੂਮ ਮਾਸਟਰ ਚਮਨ ਲਾਲ ਕਮਰਾ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਪ੍ਰਕਾਸ਼ ਦੇਵੀ ਕਮਰਾ ਦੇ ਸਦੀਵੀ ਵਿਛੋੜੇ 'ਤੇ ਸਪੁੱਤਰਾਂ ਪ੍ਰਦੀਪ ਕਮਰਾ, ਸੰਦੀਪ ਕਮਰਾ, ਰਣਦੀਪ ਰਾਣਾ ਕਮਰਾ ਸਾਬਕਾ ਕੌਂਸਲਰ, ਪੋਤਰਿਆਂ ਲੈਫ਼ਟੀਨੈਂਟ ਕਬੀਰ ਕਮਰਾ, ਮਨਨ ਕਮਰਾ, ਅਰਜੁਨ ਕਮਰਾ ਤੇ ਅਸ਼ੋਕ ਕਮਰਾ ਆਦਿ ਨਾਲ ਦੁੱਖ ਸਾਂਝਾ ਕੀਤਾ | ਸ. ਬਰਾੜ ਨੇ ਮਾਸਟਰ ਚਮਨ ਲਾਲ ਕਮਰਾ ਦੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਮਾਤਾ ਪ੍ਰਕਾਸ਼ ਦੇਵੀ ਦੇ ਵਡਮੁੱਲੇ ਯੋਗਦਾਨ ਨੇ ਕਮਰਾ ਪਰਿਵਾਰ ਨੂੰ ਰਾਜਨੀਤਕ ਤੇ ਸਮਾਜਿਕ ਰੁਤਬਾ ਬਖ਼ਸ਼ਿਆ | ਉਨ੍ਹਾਂ ਕਿਹਾ ਕਿ ਮਾਤਾ ਪ੍ਰਕਾਸ਼ ਦੇਵੀ ਦੀ ਯਾਦ ਦਾ ਚਾਨਣ ਹਮੇਸ਼ਾ ਪਰਿਵਾਰ ਨੂੰ ਰੁਸ਼ਨਾਉਂਦਾ ਰਹੇਗਾ | ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ, ਸ਼ੇਖਰ ਕਾਲੜਾ, ਸਤੀਸ਼ ਦਾਬੜਾ, ਸਰਬਜੀਤ ਸਿੰਘ ਦਰਦੀ, ਸੀਨੀਅਰ ਭਾਜਪਾ ਆਗੂ ਸੰਦੀਪ ਗਿਰਧਰ, ਰਾਜੀਵ ਦਾਬੜਾ, ਅਸ਼ਵਨੀ ਗਿਰਧਰ, ਸਤੀਸ਼ ਭਟੇਜਾ, ਰਵਿੰਦਰ ਕਟਾਰੀਆ, ਅਨੁਰਾਗ ਸ਼ਰਮਾ ਆਦਿ ਨੇ ਵੀ ਮਾਤਾ ਪ੍ਰਕਾਸ਼ ਦੇਵੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਮੌਕੇ ਪ੍ਰੇਮ ਚੁਚਰਾ, ਇੰਜੀਨੀਅਰ ਰਾਹੁਲ ਚੁਚਰਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਖਦੇਵ ਕੌਰ ਸੇਖੋਂ ਹਰਾਜ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਰਾਸ਼ਟਰੀ ਵੋਟਰ ਦਿਵਸ ਮਨਾਇਆ
Ad Position 24