ਜੈਤੋ, 28 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਖੇਡ ਸਟੇਡੀਅਮ ਜੈਤੋ ਵਿਖੇ 77ਵੇਂ ਗਣਤੰਤਰ ਦਿਵਸ 'ਤੇ ਸਬ ਡਵੀਜਨ ਪੱਧਰੀ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸਮਗਾਮ ਦੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟਰੇਟ ਸੂਰਜ ਕੁਮਾਰ (ਪੀ.ਸੀ.ਐਸ.) ਅਤੇ ਸ਼ਮਿੰਦਰਪਾਲ ਸਿੰਘ ਮਾਣਯੋਗ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਜੈਤੋ ਸਨ | ਉਪ-ਮੰਡਲ ਮੈਜਿਸਟਰੇਟ ਸੂਰਜ ਕੁਮਾਰ (ਪੀ.ਸੀ.ਐਸ.) ਵਲੋਂ ਝੰਡਾ ਲਹਿਰਾਇਆ ਗਿਆ ਅਤੇ ਪਰੇਡ ਨਿਰੀਖਣ ਕਰਨ ਉਪਰੰਤ ਆਪਣਾ ਸੰਦੇਸ਼ ਸੁਣਾਇਆ | ਉਨ੍ਹਾਂ ਆਮ ਲੋਕਾਂ ਨੂੰ ਸਰਕਾਰ ਵਲੋਂ ਚੱਲ ਰਹੀ ਲੋਕ ਭਲਾਈ ਸਕੀਮਾਂ ਦਾ ਲਾਹ ਲੈਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਅਪੀਲ ਕੀਤੀ | ਪੁਲਿਸ ਗਾਰਦ ਵਲੋਂ ਸਲਾਮੀ ਇੰਜ. ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਜੈਤੋ, ਮਾਰਚ ਪਾਸਟ ਵਿਚ ਸ.ਸ.ਸ.ਸ. ਰੋੜੀਕਪੂਰਾ, ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਮੁੰਡੇ ਜੈਤੋ, ਸ.ਸ.ਸ.ਸ. ਮੱਤਾ, ਤਿਲਕ ਕੰਨਿਆਂ ਸਕੂਲ ਜੈਤੋ, ਸਰਸਵਤੀ ਸਕੂਲ ਜੈਤੋ ਅਤੇ ਸਿਲਵਰ ਓਕਸ ਸਕੂਲ ਜੈਤੋ, ਸਰਸਵਤੀ ਜੀਨੀਅਸ ਸਕੂਲ ਅਤੇ ਸ.ਸ.ਸ.ਸ. ਬਾਜਾਖਾਨਾ(ਲੜਕੇ) ਦੇ ਵਿਦਿਆਰਥੀਆਂ ਸ਼ਾਮਿਲ ਹੋਏ | ਬੈਂਡ ਪਾਸਟ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਅਤੇ ਸਮੂਹ ਗਾਣ 'ਚ ਗੁਰੂ ਗੋਬਿੰਦ ਸਿੰਘ ਪਲਲਿਕ ਸਕੂਲ ਜੈਤੋ ਵਿਦਿਆਰਥੀਆਂ ਨੇ ਹਿੱਸਾ ਲਿਆ | ਪੀ.ਟੀ. ਸ਼ੋਅ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਤਿਆਰ ਕੀਤੀਆਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ | ਵੱਖ-ਵੱਖ ਸਕੂਲਾਂ ਦੇ ਬੱਚੇ ਇਕੱਤਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਵਾਸੀ ਦੇਸ਼ ਨੂੰ ਸਮਰਪਿਤ ਰਾਸ਼ਟਰੀ ਗਾਣ ਦਾ ਗੁਣ-ਗਾਣ ਕੀਤਾ ਗਿ ਇਸ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਤਹਿਸੀਲਦਾਰ ਜੈਤੋ, ਰਜਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਜੈਤੋ, ਇਕਬਾਲ ਸਿੰਘ ਬੀ.ਡੀ.ਪੀ.ਓ. ਜੈਤੋ, ਮਨਿੰਦਰਪਾਲ ਸਿੰਘ ਕਾਰਜ ਸਾਧਕ ਅਫ਼ਸਰ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਐਡਵੋਕੇਟ ਹਰਮਿਸਰਨ ਸਿੰਘ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਡਾ. ਹਰੀਸ਼ ਚੰਦਰ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਨਵਪ੍ਰੀਤ ਸਿੰਘ ਇੰਸਪੈਕਟਰ ਜੈਤੋ, ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਜੈਤੋ ਨਰਿੰਦਰਪਾਲ ਰਾਮੇਆਣਾ, ਦੇਵਿੰਦਰ ਬਾਬੂ, ਪ੍ਰਕਾਸ਼ ਸਿੰਘ ਸੇਵੇਵਾਲਾ, ਨੰਬਰਦਾਰ ਇਕਬਾਸ ਸਿੰਘ ਉਕੰਦਵਾਲਾ, ਬਲਵੰਤ ਸਿੰਘ ਕਰੀਰਵਾਲੀ, ਮਨਜੀਤ ਸਿੰਘ ਨੰਬਰਦਾਰ ਜੈਤੋ, ਜਸਵਿੰਦਰ ਸਿੰਘ ਸਰਪੰਚ ਅਜਿੱਤ ਗਿੱਲ, ਰਣਧੀਰ ਸਿੰਘ ਸਰਪੰਚ ਢੈਪਈ, ਨੈਬ ਸਿੰਘ ਸੇਵੇਵਾਲਾ, ਪਿ੍ੰਸੀਪਲ ਸਿਕੰਦਰ ਸਿੰਘ, ਦਰਸ਼ਨ ਸਿੰਘ ਪਿ੍ੰਸੀਪਲ, ਸ਼ਮਾ ਰਾਣੀ ਇੰਚਾਰਜ ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਮੁੰਡੇ ਜੈਤੋ, ਸੋਨਿਕਾ ਰਾਣੀ, ਚੰਦਰਪਾਲ ਜੋਸ਼ੀ, ਸੁਖਵੀਰ ਸਿੰਘ ਡੀ.ਪੀ. ਜੈਤੋ, ਰੇਸ਼ਮ ਸਿੰਘ ਲੈਕ., ਬਲਵਿੰਦਰ ਸਿੰਘ ਲੈਕ., ਜਗਦੇਵ ਸਿੰਘ ਢਿੱਲੋਂ, ਰੀਤੂ ਨਾਗਪਾਲ, ਪ੍ਰਮੋਦ ਧੀਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਕੂਲ ਸਟਾਫ਼ ਅਤੇ ਬੱਚੇ ਹਾਜ਼ਰ ਸਨ |