ਜੈਤੋ, 28 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਦੀ ਅਗਵਾਈ ਹੇਠ ਮੀਟਿੰਗ ਹੋਈ | ਜਿਸ ਵਿਚ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਹੋਏ | ਇਸ ਦੌਰਾਨ ਸੰਸਥਾ ਦੇ ਪ੍ਰੈੱਸ ਸਕੱਤਰ ਪ੍ਰਮੋਦ ਧੀਰ ਨੇ ਦੱਸਿਆ ਕਿ ਨਗਰ ਸੁਧਾਰ ਕਮੇਟੀ ਜੈਤੋ ਦੀ ਮੀਟਿੰਗ ਵਿਚ ਸਥਾਨਕ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਚਰਚਾ ਹੋਈ | ਜਿਸ ਵਿਚ ਜੈਤੋ ਸ਼ਹਿਰ ਵਿਚ ਬਣਾਈ ਜਾਣ ਵਾਲੀ ਸਰਕਾਰੀ ਸਮਾਰਟ ਲਾਇਬ੍ਰੇਰੀ, ਖੇਡ ਸਟੇਡੀਅਮ ਜੈਤੋ ਨੂੰ ਮਾਡਰਨ ਬਣਾਉਣਾ, ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਪੂਰੀ ਕਰਨੀ, ਮੁਕਤਸਰ ਰੋਡ 'ਤੇ ਚੱਲ ਰਹੇ ਡਿਵੈਲਪਮੈਂਟ ਕਾਰਜਾਂ ਵਿਚ ਵਰਤੀ ਜਾ ਰਹੀ ਢਿੱਲ ਨੂੰ ਦੂਰ ਕਰਕੇ ਵਧੀਆ ਤਰੀਕੇ ਨਾਲ ਕਰਨਾ, ਨਿਕਾਸੀ ਦਾ ਖਾਸ ਪ੍ਰਬੰਧ ਕਰਕੇ ਹੀ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ ਆਦਿ ਵਿਸ਼ਿਆਂ ਸਬੰਧੀ ਚਰਚਾ ਕਰਕੇ ਹਲਕਾ ਵਿਧਾਇਕ ਅਮੋਲਕ ਸਿੰਘ, ਉਪ ਮੰਡਲ ਪ੍ਰਸ਼ਾਸਨ, ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਗੋਇਲ ਆਦਿ ਅੱਗੇ ਮੰਗ ਰੱਖੀ ਗਈ ਕਿ ਇਹ ਸਾਰੇ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਜਾਣ ਤਾਂ ਜੋ ਕਿ ਜੈਤੋ ਇਲਾਕੇ ਦਾ ਵਿਕਾਸ ਹੋ ਸਕੇ | ਇਸ ਮÏਕੇ ਜਗਰੂਪ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ, ਮਾਸਟਰ ਅੰਗਰੇਜ ਸਿੰਘ, ਗੁਰਚਰਨ ਸਿੰਘ, ਰਜਿੰਦਰ ਕੁਮਾਰ ਰਾਜੂ ਚਾਵਲਾ, ਹਰਸੰਗੀਤ ਸਿੰਘ ਹੈਪੀ, ਵਿਜੇ ਸੋਲੰਕੀ, ਹਰਬੰਸ ਲਾਲ ਪੋਂਪੀ, ਗਗਨ ਸਰਾਂ, ਬਲਜੀਤ ਸਿੰਘ, ਕਰਮਜੀਤ ਸਿੰਘ ਕਾਲਾ, ਦਵਿੰਦਰ ਸੱਚਦੇਵਾ, ਸ਼ਿਵਰਾਜ ਸਿੰਘ ਬਰਾੜ ਅਤੇ ਜਗਦੀਪ ਨੀਟਾ ਆਦਿ ਹਾਜ਼ਰ ਸਨ |