ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਉਦਯੋਗਪਤੀ ਗੋਇਲ ਪਰਿਵਾਰ ਦੇ ਮਦਨ ਲਾਲ ਗੋਇਲ ਠੇਕੇਦਾਰ (64) ਅੱਜ ਸਵੇਰ ਅਚਾਨਕ ਅਕਾਲ ਚਲਾਣਾ ਕਰ ਗਏ | ਮਦਨ ਲਾਲ ਗੋਇਲ ਇਲਾਕੇ ਦੇ ਉਦਯੋਗਪਤੀ ਸ਼ਿਵਜੀ ਰਾਮ ਗੋਇਲ, ਜਨਕ ਰਾਜ ਗੋਇਲ, ਸੰਦੀਪ ਕੁਮਾਰ ਗੋਇਲ ਹੈਪੀ ਦੇ ਭਰਾ ਸਨ | ਅੱਜ ਉਨ੍ਹਾਂ ਦਾ ਨਮ ਅੱਖਾਂ ਨਾਲ ਕੋਟਕਪੂਰਾ ਦੇ ਰਾਮਬਾਗ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸਿਆਸੀ ਸ਼ਖ਼ਸੀਅਤਾਂ, ਪਰਿਵਾਰਕ ਮੈਂਬਰਾਂ, ਸੱਜਣ, ਮਿੱਤਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਆਗੂਆਂ ਸਮਰਥਕਾਂ ਨੇ ਪੁੱਜ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ, ਅਨੂਪ੍ਰਤਾਪ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਢਿੱਲਾੋ, ਕਾਂਗਰਸੀ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਕਾਲਾ, ਸਵਤੰਤਰ ਜੋਸ਼ੀ, ਨਿੱਪੀ ਜੋਸ਼ੀ, ਅਮਰਿੰਦਰ ਸਿੰਘ ਬਰਾੜ, ਸੁਮੀਤ ਬਰਾੜ, ਕੁਲਦੀਪ ਸਿੰਘ ਟੋਨੀ ਸਾਬਕਾ ਕੌਂਸਲਰ, ਕਾਲਾ ਗਰੋਵਰ, ਮਿੰਕੂ ਮੱਕੜ, ਅਸ਼ੋਕ ਕੁਮਾਰ ਗੋਇਲ, ਮਨਿੰਦਰ ਸਿੰਘ ਵਿੱਕੀ, ਸੰਜੀਵ ਕੁਮਾਰ, ਮੈਂਗੀ ਪ੍ਰੋਪਰਟੀ ਡੀਲਰ, ਪਵਨ ਮਿੱਤਲ, ਐਡਵੋਕੇਟ ਬੀਰਇੰਦਰ ਸਿੰਘ, ਯੋਗੇਸ਼ ਗੁਪਤਾ ਆੜਤੀ, ਭੋਲਾ ਬਾਬਾ ਮਿਲਕ ਵਾਲੇ, ਸੰਜੀਵ ਕੁਮਾਰ, ਰਾਜੀਵ ਕੁਮਾਰ ਆੜ੍ਹਤੀ, ਪ੍ਰੇਮ ਚੰਦ ਗੁਪਤਾ ਆੜ੍ਹਤੀ, ਤੋਤਾ ਗਰਗ, ਰਿੰਕੂ ਨਰੂਲਾ, ਹਰੀਸ਼ ਗਾਂਧੀ, ਓਮ ਪ੍ਰਕਾਸ਼ ਆਰੇ ਵਾਲੇ, ਵੀਰ ਸਿੰਘ ਢਿੱਲੋਂ ਆੜ੍ਹਤੀ, ਕੋਟਕਪੂਰਾ ਆੜ੍ਹਤੀਆ ਐਸੋਸੀਏਸ਼ਨ ਤੋਂ ਵੀ ਵੱਡੀ ਗਿਣਤੀ ਵਿਚ ਪੁੱਜੀਆਂ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |