28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਿਵੇਕ ਆਸ਼ਰਮ ਬਰਗਾੜੀ ਵਿਖੇ ਦਸਮੀ ਦਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਬਰਗਾੜੀ, 28 ਜਨਵਰੀ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ ਦਸਮੀਂ ਦਾ ਦਿਹਾੜਾ ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਮੋਹਨ ਦਾਸ ਦੀ ਦੇਖ ਰੇਖ ਹੇਠ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗਾਂ ਉਪਰੰਤ ਵਿਵੇਕ ਪੰਥੀ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਕਥਾ ਪ੍ਰਵਚਨਾਂ ਨਾਲ ਨਿਹਾਲ ਕੀਤਾ | ਕਥਾ ਪ੍ਰਵਚਨ ਕਰਦਿਆਂ ਸੰਤ ਬ੍ਰਹਮਮੁਨੀ ਜਲਾਲ ਵਾਲੇ, ਸਾਧਵੀ ਯੋਗਾਜਲੀ ਪੁਰੀ ਸ਼ਬਦ ਸੁਰਤ ਸੰਗਮ ਮੱਲਕੇ, ਸੰਤ ਪ੍ਰੇਮਾ ਨੰਦ, ਸੰਤ ਰਿਸ਼ੀ ਰਾਮ ਜੈਤੋ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਸਾਨੂੰ ਆਪਣਾ ਜੀਵਨ ਸੁਖਮਈ ਬਣਾਉਣ ਲਈ ਗੁਰੂ ਉਪਦੇਸ਼ਾਂ 'ਤੇ ਚੱਲਣਾ ਚਾਹੀਦਾ ਹੈ | ਰਾਗੀ ਢਾਡੀ ਸਿੰਘਾਂ ਨੇ ਵੀ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਅੱਖਾਂ ਦੇ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਲੈਨਜਾਂ ਵਾਲੇ ਲੋੜਵੰਦ ਮਰੀਜ਼ਾਂ ਦੀ ਚੋਣ ਕੀਤੀ ਗਈ | ਸਮਾਗਮ ਦੇ ਅੰਤ 'ਚ ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਮੋਹਨ ਦਾਸ ਨੇ ਸਮੂਹ ਸੰਤ ਮਹਾਂਤਮਾ, ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਅਨਮੋਲ ਦਾਸ, ਮਹੰਤ ਗਰੀਬ ਦਾਸ, ਬਾਬਾ ਲਾਲ ਦਾਸ, ਬਾਬਾ ਕਰਤਾਰ ਦਾਸ, ਬਾਬਾ ਕਲਿਆਣ ਦਾਸ ਸੰਤ ਗੰਗਾ ਰਾਮ, ਸੰਤ ਸਰਵਾ ਨੰਦ, ਸੰਤ ਦੇਵਾ ਸਿੰਘ, ਸੰਤ ਕ੍ਰਿਪਾਲ ਦਾਸ, ਸੰਤ ਦਿਲਬਾਗ ਦਾਸ, ਸੰਤ ਜਗਸੀਰ ਸਿੰਘ, ਸੰਤ ਬਸੰਤ ਮੁਨੀ, ਸੰਤ ਸੁਖਦੇਵ ਮੁਨੀ, ਸੰਤ ਮੱਖਣ ਦਾਸ, ਸੰਤ ਰਹਿਮਤ ਦਾਸ, ਸੰਤ ਰਿਸ਼ੀ ਰਾਮ ਜੈਤੋ, ਸੰਤ ਬੀਮ ਚੰਦ ਰਾਜਸਥਾਨ, ਸੰਤ ਜਸਪਾਲ ਸਿੰਘ ਮੋਗਾ, ਸੰਤ ਸੁੰਦਰ ਦਾਸ ਪੰਜਗਰਾਈਾ, ਸੰਤ ਮੇਵਾ ਦਾਸ, ਗੁਰਵੰਤ ਸਿੰਘ ਫ਼ਰੀਦਕੋਟ, ਡਾ. ਰੇਸ਼ਮ ਸਿੰਘ ਫ਼ਰੀਦਕੋਟ, ਮੈਨੇਜਰ ਰਣਜੀਤ ਸਿੰਘ, ਸੁਖਪਾਲ ਸਿੰਘ, ਜਸਵੀਰ ਸਿੰਘ, ਡਾ. ਈਸ਼ਰ ਸਿੰਘ, ਬਾਬਾ ਵਿਰਸਾ ਸਿੰਘ, ਡਾ. ਚਰਨਜੀਤ ਸਿੰਘ, ਡਾ. ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ <br/> ਅਗਲੀ ਖ਼ਬਰ ਗੋਇਲ ਪਰਿਵਾਰ ਨੂੰ ਸਦਮਾ, ਠੇਕੇਦਾਰ ਮਦਨ ਲਾਲ ਗੋਇਲ ਦਾ ਦਿਹਾਂਤ
Ad Position 24