28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਦਸਮੇਸ਼ ਕਾਨਵੈਂਟ ਸਕੂਲ 'ਚ ਬੱਚਿਆਂ ਨੇ ਬਸੰਤ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਬਸੰਤ ਪੰਚਮੀ ਦੇ ਮੌਕੇ 'ਤੇ ਦਸਮੇਸ਼ ਕਾਨਵੈਂਟ ਸਕੂਲ ਭਾਣਾ ਵਿਖੇ ਵਿਦਿਆਰਥੀਆਂ ਨੂੰ ਵੱਖੋ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਦਿਨ ਵਿਦਿਆਰਥੀ ਆਪਣੇ ਟਿਫ਼ਿਨ ਬਾਕਸ ਵਿਚ ਪੀਲੇ ਰੰਗ ਵਾਲਾ ਭੋਜਨ ਲੈ ਕੇ ਆਏ, ਜਿਸ ਨੂੰ ਉਨ੍ਹਾਂ ਨੇ ਆਪਣੇ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝਾ ਕੀਤਾ | ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਦੇਖ-ਰੇਖ ਵਿਚ ਆਪਣੇ ਹੱਥੀਂ ਬਹੁਤ ਸੁੰਦਰ ਰੰਗ ਬਿਰੰਗੇ ਪਤੰਗ ਵੀ ਤਿਆਰ ਕੀਤੇ | ਇਸ ਉਪਰੰਤ ਉਨ੍ਹਾਂ ਨੇ ਪਤੰਗ-ਉਡਾਣ ਮੁਕਾਬਲੇ ਵਿਚ ਹਿੱਸਾ ਲਿਆ | ਬੱਚਿਆਂ ਨੇ ਅਨੁਸ਼ਾਸਨ ਵਿਚ ਰਹਿ ਕੇ ਆਪਣੀ ਪਤੰਗ ਉਡਾਉਣ ਦੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿਚ ਰੇਡਰਜ਼ ਹਾਊਸ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਅੰਤ ਵਿਚ ਬੱਚਿਆਂ ਨੇ ਨੱਚ-ਗਾ ਕੇ ਬਸੰਤ ਆਉਣ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ | ਇਸ ਮੌਕੇ ਵਿਸ਼ੇਸ਼ ਰੂਪ ਵਿਚ ਪਹੁੰਚੇ ਸੰਸਥਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਬੱਚਿਆਂ ਦੀ ਕਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਕਲਾ ਦੇ ਹਰ ਖੇਤਰ ਅਤੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ | ਇਸ ਤਰ੍ਹਾਂ ਹੀ ਬੱਚੇ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕਦਾ ਹੈ | ਸਾਰਾ ਪ੍ਰੋਗਰਾਮ ਪਿੰ੍ਰਸੀਪਲ ਸੁਰਜੀਤ ਕੌਰ ਭਾਟੀਆ ਦੀ ਅਗਵਾਈ ਵਿਚ ਨੇਪਰੇ ਚੜਿ੍ਹਆ | ਇਸ ਮੌਕੇ ਕੋਆਰਡੀਨੇਟਜ਼ ਮਧੂ ਗੇਰਾ, ਨਿਸ਼ਾ ਗਰੋਵਰ, ਗੁਰਬਕਸ਼ ਕੌਰ ਅਤੇ ਸਮੂਹ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸੁਖਜੀਤ ਸਿੰਘ ਢਿੱਲਵਾਂ ਨੂੰ ਬੀ.ਸੀ. ਵਿੰਗ ਦਾ ਸੂੁਬਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ
Ad Position 24