09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 01-02-2026
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਾਕਮ ਸਿੰਘ ਸੀ.ਆਈ.ਏ ਸਟਾਫ਼ ਸਮੇਤ ਪੁਲਿਸ ਪਾਰਟੀ ਦੇ ਏਰੀਆ ਥਾਣਾ ਸਦਰ ਕੋਟਕਪੂਰਾ ਦੇ ਗਸ਼ਤ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਢਿੱਲਵਾਂ ਕਲਾਂ ਤੋਂ ਸਿਬੀਆ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਬਾਹੱਦ ਰਕਬਾ ਢਿੱਲਵਾਂ ਕਲਾਂ ਬੰਦ ਪਏ ਘਰਾਟਾਂ ਦੇ ਨੇੜੇ ਪੁੱਜੇ ਤਾਂ ਘਰਾਟਾਂ ਦੇ ਸਾਹਮਣੇ ਇਕ ਸਵਿਫ਼ਟ ਕਾਰ ਰੰਗ ਚਿੱਟਾ ਖੜੀ ਸੀ | ਕਾਰ ਦੇ ਨੇੜੇ ਖਤਾਨਾਂ ਵਿਚ ਇਕ ਨੌਜਵਾਨ ਖੜਾ ਦਿਖਾਈ ਦਿੱਤਾ | ਕਾਰ ਦਾ ਨੰਬਰ ਜ਼ਿਲ੍ਹਾ ਮੋਗਾ ਦਾ ਹੋਣ ਕਰਕੇ ਸ਼ੱਕ ਦੇ ਆਧਾਰ 'ਤੇ ਗੱਡੀ ਹੌਲੀ ਕੀਤੀ ਤਾਂ ਕਾਰ ਪਾਸ ਖੜਾ ਨੌਜਵਾਨ ਤੇਜ਼ ਕਦਮੀ ਹੋ ਕੇ ਕਾਰ ਦੀ ਬਾਰੀ ਨੂੰ ਖੋਲ੍ਹ ਕੇ ਕਾਰ ਵਿਚ ਸਵਾਰ ਹੋਣ ਲੱਗਾ | ਇਸ ਵਿਅਕਤੀ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ ਪੁੱਛਿਆਂ ਤਾਂ ਉਸ ਨੇ ਆਪਣੀ ਪਹਿਚਾਣ ਲਵਪ੍ਰੀਤ ਸਿੰਘ ਉਰਫ਼ ਬਿੰਦਰ ਵਾਸੀ ਪਿੰਡ ਬੀੜ ਰਾਉਕੇ, ਜ਼ਿਲ੍ਹਾ ਮੋਗਾ, ਹਾਲ ਨੇੜੇ ਗੁਰੂਦੁਆਰਾ ਸਾਹਿਬ ਬਠਿੰਡਾ ਰੋਡ, ਜੈਤੋ (ਕਿਰਾਏ ਪਰ) ਵਜੋਂ ਕਰਵਾਈ | ਚੈਕਿੰਗ ਦੌਰਾਨ ਉਸ ਕੋਲੋਂ 132 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਚੈਕਿੰਗ ਦੌਰਾਨ ਨਾਕਾ ਤੋੜ ਕੇ ਭੱਜਣ ਵਾਲਾ ਥਾਰ ਸਵਾਰ ਨੌਜਵਾਨ ਕਾਬੂ
Ad Position 24