09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਚੈਕਿੰਗ ਦੌਰਾਨ ਨਾਕਾ ਤੋੜ ਕੇ ਭੱਜਣ ਵਾਲਾ ਥਾਰ ਸਵਾਰ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਬੀਤੀ ਦੇਰ ਸ਼ਾਮ ਫ਼ਰੀਦਕੋਟ ਦੇ ਪਿੰਡ ਟਹਿਣਾ ਟੀ ਪੁਆਇੰਟ 'ਤੇ ਬਣੇ ਹਾਈ ਟੇਕ ਨਾਕੇ 'ਤੇ ਰੁਟੀਨ ਚੈਕਿੰਗ ਦੌਰਾਨ ਜਦ ਇਕ ਤੇਜ਼ ਰਫਤਾਰ ਆ ਰਹੀ ਥਾਰ ਗੱਡੀ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਪਹਿਲਾਂ ਤਾਂ ਥਾਰ ਚਾਲਕਾਂ ਨੇ ਗੱਡੀ ਹੋਲੀ ਕਰ ਲਈ ਪਰ ਬਾਅਦ 'ਚ ਅਚਾਨਕ ਸਪੀਡ ਤੇਜ਼ ਕਰ ਨਾਕੇ ਨੂੰ ਤੋੜਦੀ ਹੋਈ ਗੱਡੀ ਭਜਾ ਕੇ ਲੈ ਗਏ | ਇਸੇ ਦੌਰਾਨ ਇਕ ਪੁਲਿਸ ਮੁਲਾਜ਼ਮ 'ਤੇ ਗੱਡੀ ਚੜਨੋਂ ਮਸਾਂ ਬਚੀ | ਨਾਕੇ 'ਤੇ ਖੜੇ ਪੁਲਿਸ ਅਧਿਕਾਰੀ ਵਲੋਂ ਤੁਰੰਤ ਵਾਇਰਲੈਸ 'ਤੇ ਗੱਡੀ ਸਬੰਧੀ ਸੂਚਨਾ ਨਸ਼ਰ ਕੀਤੀ ਗਈ ਜਿਸ 'ਤੇ ਉਕਤ ਗੱਡੀ ਨੂੰ ਕੁਝ ਸਮੇਂ ਬਾਅਦ ਹੀ ਮੈਡੀਕਲ ਕਾਲਜ ਵੱਲ ਲੱਗੇ ਦੂਜੇ ਨਾਕੇ 'ਤੇ ਕਾਬੂ ਕਰ ਲਿਆ ਗਿਆ | ਡੀ.ਐਸ.ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਗੱਡੀ ਅੰਦਰ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ 'ਚੋਂ ਗੱਡੀ ਚਲਾਉਣ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਬਾਕੀ ਤਿੰਨਾਂ ਨੂੰ ਪੁਲਿਸ ਨੇ ਕਾਬੁ ਕਰ ਲਿਆ ਜਿਨ੍ਹਾਂ ਖਿਲਾਫ਼ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਵਲੋਂ ਸ਼ਰਾਬ ਪੀਤੀ ਹੋਈ ਸੀ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਨਿੱਜੀ ਹਸਪਤਾਲ 'ਚ ਗਰਭਵਤੀ ਲੜਕੀ ਦੀ ਡਿਲੀਵਰੀ ਆਪ੍ਰੇਸ਼ਨ ਸਮੇਂ ਮੌਤ
Ad Position 24