25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਵਾਰਾ ਕੁੱਤੇ ਨੇ ਇਕ ਤਿੰਨ ਸਾਲਾ ਬੱਚੇ ਅਤੇ ਇਕ ਔਰਤ ਨੂੰ ਕੀਤਾ ਜਖ਼ਮੀ

ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)- ਮਾਰਕਫੈੱਡ ਵਿਖੇ ਇਕ ਅਵਾਰਾ ਕੁੱਤੇ ਨੇ ਤਿੰਨ ਸਾਲਾ...

Ad Position 21
No active advertisement
ਅਜੀਤ ਡੈਸਕ 25-09-2026

ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)- ਮਾਰਕਫੈੱਡ ਵਿਖੇ ਇਕ ਅਵਾਰਾ ਕੁੱਤੇ ਨੇ ਤਿੰਨ ਸਾਲਾ ਬੱਚੇ ਅਤੇ ਇਕ ਔਰਤ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ। ਇਸ ਸਬੰਧੀ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਰੀਨਾ ਦੇਵੀ ਪਤਨੀ ਰਾਮ ਬਾਊ ਨਾਥ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਘਰੇਲੂ ਸਮਾਨ ਲੈਣ ਜਾ ਰਹੀ ਸੀ ਤਾਂ ਅਚਾਨਕ ਇਕ ਕੁੱਤੇ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਅਤੇ ਇਸੇ ਦੌਰਾਨ ਇਕ ਤਿੰਨ ਸਾਲਾ ਬੱਚਾ ਵਰੁਣਜੋਤ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਇਸੇ ਦੌਰਾਨ ਉਸੇ ਅਵਾਰਾ ਕੁੱਤੇ ਨੇ ਉਸ ਨੂੰ ਵੀ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ।

ਜਿੱਥੇ ਡਿਊਟੀ ਡਾਕਟਰ ਜਸ਼ਨ ਵਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਵਾਰ ਇਸ ਅਵਾਰਾ ਕੁੱਤੇ ਨੇ ਇਕ ਹੋਰ ਬੱਚੇ ਅਤੇ ਹੋਰ ਵਿਅਕਤੀਆਂ ਨੂੰ  ਵੀ ਕੱਟ ਕੇ ਜਖ਼ਮੀ ਕੀਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ 'ਤੇ ਨੱਥ ਪਾਈ ਜਾਵੇ ਤਾਂ ਜੋ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ।

Ad Position 22
No active advertisement
ਪਿਛਲੀ ਖ਼ਬਰ ਅਸੀਂ ਸਾਰੇ ਚਾਹੁੰਦੇ ਹਾਂ ਗਿਆਨੇਸ਼ ਕੁਮਾਰ ਅਸਤੀਫਾ ਦੇਣ - ਤੇਜਸਵੀ ਯਾਦਵ ਅਗਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਨੇ ਹਲਕਾ ਇੰਚਾਰਜ ਕਾਦੀਆਂ ਬਣਨ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤਾ ਸ਼ੁਕਰਾਨਾ
Ad Position 24