ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਵਿਖੇ ਕੇਸਰ ਈਕੋ ਕਲੱਬ ਵਲੋਂ ਵਿਦਿਆਰਥੀਆਂ ਦੀਆਂ ਕਲਾਤਮਕ ਕੁਸ਼ਲਤਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨ ਲਈ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਗੁਰਪ੍ਰੀਤ ਕੌਰ ਰਿਸੋਰਸ ਪਰਸਨ ਨੇ ਵਿਦਿਆਰਥੀਆਂ ਨੂੰ ਘਰ ਵਿਚ ਪਏ ਫ਼ਾਲਤੂ ਸਮਾਨ ਨਾਲ ਲੋੜੀਂਦੀਆਂ ਵਸਤੂਆਂ ਬਣਾਉਣ ਦੇ ਤਰੀਕੇ ਦੱਸੇ | ਵਰਕਸ਼ਾਪ ਵਿਚ ਸ਼ਾਮਿਲ ਹੋਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੰਡੇ ਗਏ ਅਤੇ ਰਿਫਰੈਸ਼ਮੈਂਟ ਦਿੱਤੀ ਗਈ | ਇਸ ਵਰਕਸ਼ਾਪ ਦੇ ਪ੍ਰਾਜੈਕਟ ਕੋਆਰਡੀਨੇਟਰ ਰਿਤੂ ਸਿੰਗਲਾ ਅਤੇ ਮਨਵੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵਰਕਸ਼ਾਪ ਵਿਚ ਵਧ ਚੜ੍ਹ ਕੇ ਭਾਗ ਲਿਾ | ਉਨ੍ਹਾਂ ਨੇ ਆਪਣੇ ਮੌਲਿਕ ਵਿਚਾਰਾਂ ਨਾਲ ਵੀ ਵਸਤੂਆਂ ਬਣਾ ਕੇ ਪੇਸ਼ ਕੀਤੀਆਂ | ਸਕੂਲ ਇੰਚਾਰਜ ਯਸ਼ਵੰਤ ਕੁਮਾਰ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਰਹੀ ਜੋ ਸਾਡੇ ਆਲੇ ਦੁਆਲੇ ਦੇ ਚੌਗਿਰਦੇ 'ਚੋਂ ਫਾਲਤੂ ਵਸਤੂਆਂ ਤੋਂ ਵਿਦਿਆਰਥੀਆਂ 'ਚ ਸਿਰਜਣਾਤਮਕ ਸੋਹਜ ਪੈਦਾ ਕਰਨ ਦੀ ਕਲਾ ਪੈਦਾ ਕਰੇਗੀ | ਇਸ ਮੌਕੇ ਸੰਦੀਪ ਅਰੋੜਾ, ਰਾਜਵਿੰਦਰ ਕੌਰ, ਨਵਦੀਪ ਕੌਰ, ਰਿਤੂ ਸਿੰਗਲਾ, ਅਜੀਤਪਾਲ ਕੌਰ, ਸਰਬਜੀਤ ਕੌਰ, ਨਵਨੀਤ ਮਾਨ, ਹਰਜਸਪ੍ਰੀਤ ਕੌਰ, ਦਲਜੀਤ ਸਿੰਘ, ਮਨਵੀਰ ਸਿੰਘ, ਰਾਜਦੀਪ ਸਿੰਘ, ਹਰਜਿੰਦਰ ਸਿੰਘ, ਬਿੰਦਰ ਸਿੰਘ ਆਦਿ ਹਾਜ਼ਰ ਸਨ |