17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਹਾਈ ਵੋਲਟੇਜ ਤਾਰਾਂ ਲੈ ਰਹੀਆਂ ਹਨ ਕੀਮਤੀ ਜਾਨਾਂ-ਦਵਿੰਦਰ ਰਣੀਆਂ <br/>

Ad Position 21
No active advertisement
ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਸੋਂ ਦੇ ਖੇਤਰ ਵਿਚੋਂ ਦੀ ਲੰਘਣ ਵਾਲੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਜਾਨਾਂ ਦਾ ਖੌਅ ਬਣ ਰਹੀਆਂ ਹਨ ਅਤੇ ਕੀਮਤੀ ਜਾਨਾਂ ਇਸ ਦੀ ਲਪੇਟ ਵਿੱਚ ਆ ਕੇ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ ਪਰ ਸਰਕਾਰ ਚੁੱਪ ਚਾਪ ਮੂਕ ਦਰਸ਼ਕ ਬਣ ਕੇ ਵਾਪਰਦੇ ਇਸ ਵਰਤਾਰੇ ਨੂੰ ਵੇਖ ਰਹੀ ਹੈ ਅਤੇ ਲੋਕਾਂ ਵਲੋਂ ਇਨ੍ਹਾਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਜਾਂ ਇਸ ਉੱਪਰ ਪਲਾਸਟਿਕ ਚੜ੍ਹਾਉਣ ਦੀ ਮੰਗ ਕੀਤੀ ਜਾਂਦੀ ਹੈ ਪਰ ਪਾਵਰਕਾਮ ਮਹਿਕਮੇ ਨੇ ਅੱਜ ਤੱਕ ਲੋਕਾਂ ਦੀ ਸਾਰ ਨਹੀਂ ਲਈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਕੌਮੀ ਡੈਲੀਗੇਟ ਦਵਿੰਦਰ ਸਿੰਘ ਰਣੀਆਂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੋਗਾ ਦਾ ਇਕ ਨੌਜਵਾਨ ਵਿਆਹ ਸਮਾਗਮ ਵਿਚ ਲੜੀਆਂ ਲਗਾਉਣ ਸਮੇਂ ਇਨ੍ਹਾਂ ਤਾਰਾਂ ਦਾ ਸ਼ਿਕਾਰ ਹੋ ਗਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਫ਼ਰੀਦਕੋਟ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ | ਰਣੀਆਂ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਇਸ ਪਾਸੇ ਉਸ ਦਾ ਕੋਈ ਧਿਆਨ ਨਹੀਂ ਤੇ ਨਾ ਹੀ ਪਾਵਰਕਾਮ ਮਹਿਕਮਾ ਲੋਕਾਂ ਦੀ ਗੱਲ ਸੁਣਦਾ ਹੈ ਅਤੇ ਲੋਕ ਹੁਣ ਇਨ੍ਹਾਂ ਨੂੰ ਵੋਟਾਂ ਪਾਕੇ ਪਛਤਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਨੇਚਰ ਪਾਰਕ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡਾ. ਜੌਹਲ <br/> ਅਗਲੀ ਖ਼ਬਰ ਭੁਪਿੰਦਰ ਸਿੰਘ ਉਰਫ਼ ਮਿੱਠਾ ਮਝੈਲ ਨਹੀਂ ਰਹੇ
Ad Position 24