17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਿਹਤ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਲਗਾਏ ਜਾਣ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 02-02-2026
ਪੰਜਗਰਾੲੀਂ ਕਲਾਂ, 1 ਫ਼ਰਵਰੀ (ਸੁਖਮੰਦਰ ਸਿੰਘ ਬਰਾੜ)-ਕੰਪਿਊਟਰ ਅਧਿਆਪਕ ਯੂਨੀਅਨ ਫ਼ਰੀਦਕੋਟ ਦੀ ਅੱਜ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ | ਜਿਸ 'ਚ ਫ਼ਰੀਦਕੋਟ ਪ੍ਰਸ਼ਾਸਨ ਵਲੋਂ ਸਿਹਤ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਧਿਆਪਕਾਂ ਦੀ ਸੁਵਿਧਾ ਕੇਂਦਰਾਂ ਵਿਚ ਡਿਊਟੀ ਲਗਾਉਣ ਦੀ ਮੰਗ ਦਾ ਜਬਰਦਸਤ ਵਿਰੋਧ ਕੀਤਾ ਗਿਆ | ਕੰਪਿਊਟਰ ਅਧਿਆਪਕਾਂ ਵਲੋਂ ਇਸ ਗੱਲ 'ਤੇ ਨਿਰਾਸ਼ਤਾ ਜਤਾਈ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਐਲਾਨ ਕਰਨ ਦੇ ਬਾਵਜੂਦ ਕਿ ਅਧਿਆਪਕਾਂ ਦੀ ਗੈਰ ਵਿੱਦਿਅਕ ਕੰਮਾਂ 'ਤੇ ਡਿਊਟੀ ਨਹੀਂ ਲਗਾਈ ਜਾਵੇਗੀ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਦਰਸ਼ਾਹੀ ਫੁਰਮਾਨ ਜਾਰੀ ਕਰਦਿਆਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਸਿਹਤ ਬੀਮਾ ਕਾਰਡ ਬਣਾਉਣ ਲਈ ਡਿਊਟੀ ਦੀ ਮੰਗ ਕੀਤੀ ਜਾ ਰਹੀ ਹੈ | ਜਦੋਂ ਕਿ ਡੀ.ਸੀ., ਐਸ.ਡੀ.ਐਮ. ਅਤੇ ਹੋਰ ਦਫ਼ਤਰਾਂ ਵਿਚ ਵਾਧੂ ਸਟਾਫ਼ ਤਾਇਨਾਤ ਹੈ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਸਮੇਂ 6ਵੀ ਤੋਂ 12 ਵੀਂ ਜਮਾਤਾਂ ਦੇ ਬੋਰਡ ਅਤੇ ਨਾਨ ਬੋਰਡ ਪ੍ਰੈਕਟੀਕਲ ਅਤੇ ਥਿਉਰੀ ਪੇਪਰ ਸ਼ੁਰੂ ਹੋ ਚੁੱਕੇ ਹਨ | ਅਧਿਆਪਕਾਂ ਦੀਆਂ ਡਿਊਟੀਆਂ ਇਨ੍ਹਾਂ ਪੇਪਰਾਂ ਲਈ ਲੱਗੀਆਂ ਹੋਈਆਂ ਹਨ | ਇਸ ਵਕਤ ਅਧਿਆਪਕਾਂ ਸਕੂਲਾਂ ਵਿਚੋਂ ਕੱਢ ਕੇ ਹੋਰ ਦਫ਼ਤਰਾਂ ਵਿਚ ਕੰਮ 'ਤੇ ਲਗਾਉਣਾ ਮੰਦਭਾਗਾ ਹੈ | ਇਨ੍ਹਾਂ ਇਮਤਿਹਾਨਾਂ ਦੌਰਾਨ ਜੇਕਰ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਗ਼ੈਰ ਵਿੱਦਿਅਕ ਕੰਮਾਂ 'ਤੇ ਲਗਾਈਆਂ ਜਾਂਦੀਆਂ ਹਨ ਤਾਂ ਕੰਪਿਊਟਰ ਅਧਿਆਪਕ ਯੂਨੀਅਨ ਇਸਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰੇਗੀ | ਇਸ ਮੌਕੇ ਸਟੇਟ ਕਮੇਟੀ ਮੈਂਬਰ ਜਗਸੀਰ ਸਿੰਘ ਬਰਾੜ, ਹਰਮਿੰਦਰ ਸਿੰਘ ਸੰਧੂ, ਜਨਰਲ ਸਕੱਤਰ ਕੁਲਦੀਪ ਸਿੰਘ ਚਹਿਲ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਫ਼ਰੀਦਕੋਟ, ਨਰਪਿੰਦਰਜੀਤ, ਜਸਪਾਲ ਸਿੰਘ, ਦੀਪਤੀ ਗਰਗ, ਨਵਦੀਪ ਕੌਰ, ਸੁਖਜਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ ਤੋਂ ਭਲੂਰ ਨੂੰ ਜਾਣ ਵਾਲੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਅਗਲੀ ਖ਼ਬਰ ਡੀ.ਏ.ਵੀ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
Ad Position 24