17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੰਜਗਰਾੲੀਂ ਕਲਾਂ ਤੋਂ ਭਲੂਰ ਨੂੰ ਜਾਣ ਵਾਲੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟਣੀ ਸ਼ੁਰੂ

Ad Position 21
No active advertisement
ਅਜੀਤ ਡੈਸਕ 02-02-2026
ਪੰਜਗਰਾੲੀਂ ਕਲਾਂ, 1 ਫ਼ਰਵਰੀ (ਸੁਖਮੰਦਰ ਸਿੰਘ ਬਰਾੜ)-ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਪੰਜਗਰਾੲੀਂ ਕਲਾਂ ਤੋਂ ਭਲੂਰ (ਵਾਇਆ ਘਣੀਏ ਵਾਲਾ-ਜਿਉਣ ਵਾਲਾ) ਨੂੰ ਜਾਣ ਵਾਲੀ ਸੜਕ ਜੋ ਆਪਣੇ ਨਿਰਮਾਣ ਕਾਰਜਾਂ ਦੌਰਾਨ ਹੀ ਚਰਚਾ ਰਹੀ ਬਣਨ ਤੋਂ ਥੋੜੇ ਸਮੇਂ ਤੋਂ ਬਾਅਦ ਹੀ ਵੱਖ-ਵੱਖ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ | ਪਿੰਡ ਜਿਉਣ ਵਾਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਜਿਉਣ ਵਾਲਾ ਨੇ ਦੱਸਿਆ ਕਿ ਲਗਪਗ ਦੋ ਸਾਲ ਪਹਿਲਾਂ ਹੀ ਇਸ ਸੜਕ ਦਾ ਪੁਨਰ ਨਿਰਮਾਣ ਕੀਤਾ ਗਿਆ ਤੇ ਆਪਣੇ ਨਿਰਮਾਣ ਕਾਰਜਾਂ ਦੌਰਾਨ ਹੀ ਇਸ ਦੇ ਨਿਰਮਾਣ ਲਈ ਵਰਤੀ ਗਈ ਸਮੱਗਰੀ ਨੂੰ ਲੈ ਕੇ ਚਰਚਾ ਵਿਚ ਰਹੀ ਸੀ | ਉਸ ਨੇ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਪੰਜਗਰਾੲੀਂ ਕਲਾਂ ਤੋਂ ਹੀ ਸੜਕ ਦੀ ਉਪਰਲੀ ਤਹਿ ਖੁਰਨੀ ਸ਼ੁਰੂ ਹੋ ਗਈ ਤੇ ਭਲੂਰ ਤੱਕ ਇਸ ਤਰ੍ਹਾਂ ਦੇ ਅਨੇਕਾਂ ਹੀ ਥਾਂ ਜਿੱਥੇ ਸੜਕ ਦੀ ਬੱਜਰੀ ਖਿੱਲਰ ਕੇ ਖੱਡੇ ਬਣਨੇ ਸ਼ੁਰੂ ਹੋ ਗਏ ਹਨ ਤੇ ਆਉਣ ਵਾਲੇ ਸਮੇਂ 'ਚ ਇਸ ਸੜਕ ਦੀ ਹਾਲਤ ਬਦਤਰ ਹੋ ਜਾਵੇਗੀ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜਿੱਥੇ ਸੜਕ ਲਈ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ ਉੱਥੇ ਟੁੱਟ ਚੁੱਕੀ ਸੜਕ ਦੀ ਮੁਰੰਮਤ ਕਰਵਾਈ ਜਾਵੇ | ਜ਼ਿਕਰਯੋਗ ਹੈ ਕਿ 13.30 ਕਿ.ਮੀ. ਲੰਬਾਈ ਵਾਲੀ ਸੜਕ ਦੇ ਨਿਰਮਾਣ ਲਈ 15 ਮਹੀਨੇ ਤੋਂ ਜ਼ਿਆਦਾ ਸਮਾਂ ਅਤੇ 840.20 ਲੱਖ ਲਾਗਤ ਆਈ ਸੀ ਅਤੇ ਇਸ ਰੱਖ-ਰਖਾਵ ਲਈ ਵੀ 55.24 ਲੱਖ ਦੀ ਰਾਸ਼ੀ ਵੀ ਰਾਖਵੀਂ ਰੱਖੀ ਗਈ ਸੀ | ਪ੍ਰੰਤੂ ਇਸ ਬਦਤਰ ਹੋ ਰਹੀ ਹਾਲਤ ਦੇਖ ਕੇ ਲਗਦਾ ਹੈ ਕਿ ਸੜਕ ਥੋੜੇ ਸਮੇਂ ਵਿਚ ਹੀ ਆਪਣੇ ਪੁਰਾਣੇ ਰੂਪ ਵਿਚ ਆ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮੁਰੰਮਤ ਅਧੀਨ ਨੈਸ਼ਨਲ ਹਾਈਵੇ 54 ਸੜਕ 'ਤੇ ਪੁੱਟੇ ਵੱਡੇ ਟੋਏ 'ਚ ਵੱਜੀ ਬੱਸ • ਕੋਈ ਸੇਫ਼ਟੀ ਘੇਰਾ ਨਾ ਹੋਣ ਕਾਰਨ ਵਾਪਰ... ਅਗਲੀ ਖ਼ਬਰ ਸਿਹਤ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਲਗਾਏ ਜਾਣ ਦਾ ਵਿਰੋਧ
Ad Position 24