18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮੁਰੰਮਤ ਅਧੀਨ ਨੈਸ਼ਨਲ ਹਾਈਵੇ 54 ਸੜਕ 'ਤੇ ਪੁੱਟੇ ਵੱਡੇ ਟੋਏ 'ਚ ਵੱਜੀ ਬੱਸ • ਕੋਈ ਸੇਫ਼ਟੀ ਘੇਰਾ ਨਾ ਹੋਣ ਕਾਰਨ ਵਾਪਰਿਆ ਹਾਦਸਾ

Ad Position 21
No active advertisement
ਅਜੀਤ ਡੈਸਕ 02-02-2026
ਫ਼ਰੀਦਕੋਟ, 1 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇ 54 'ਤੇ ਹਾਈਵੇ ਅਥਾਰਟੀ ਵਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਕਰੀਬ ਡੇਢ ਡੇਢ ਫੁੱਟ ਡੂੰਘੇ ਟੋਏ ਪਾ ਕੇ ਇਸਦੀ ਮੁਰੰਮਤ ਕੀਤੀ ਜਾ ਰਹੀ ਪਰ ਅੱਜ ਸੁਭਾ ਸੰਘਣੀ ਧੁੰਦ ਕਾਰਨ ਮੋਗਾ ਤੋਂ ਫ਼ਰੀਦਕੋਟ ਆ ਰਹੀ ਪੀ.ਆਰ.ਟੀ.ਸੀ ਦੀ ਬੱਸ ਚਾਲਕ ਨੂੰ ਇਹ ਟੋਆ ਦਿਖਾਈ ਨਹੀਂ ਦਿੱਤਾ | ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਉਸ ਟੋਏ ਵਿਚ ਜਾ ਵੱਜਿਆ ਅਤੇ ਬੱਸ ਦਾ ਸਟੇਅਰਿੰਗ ਖੁੱਲਣ ਕਾਰਨ ਬੱਸ ਅੱਗੇ ਜਾ ਕੇ ਡਿਵਾਈਡਰ ਨਾਲ ਟਕਰਾ ਗਈ | ਬੱਸ ਦੇ ਮੂਹਰਲੇ ਟਾਇਰ ਪੂਰੀ ਤਰਾਂ ਟੁੱਟ ਕੇ ਪਿੱਛੇ ਪਿਛਲੇ ਟਾਇਰਾਂ ਨਾਲ ਜਾ ਲੱਗੇ | ਗ਼ਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਸਵਾਰੀਆਂ ਨੂੰ ਕੋਈ ਜ਼ਿਆਦਾ ਸੱਟਾਂ ਨਹੀਂ ਵੱਜੀਆਂ | ਬੱਸ ਚਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਫ਼ਰੀਦਕੋਟ ਆ ਰਹੇ ਸਨ ਕਿ ਪਿੰਡ ਟਹਿਣਾ ਕੋਲ ਸੜਕ ਦੀ ਮੁਰੰਮਤ ਦਾ ਕੰਮ ਚੱਲਦੇ ਹੋਣ ਕਾਰਨ ਇਕ ਵੱਡਾ ਟੋਆ ਪੁੱਟਿਆ ਹੋਇਆ ਸੀ ਜਿਸ ਦੇ ਦੁਆਲੇ ਕੋਈ ਸੇਫ਼ਟੀ ਘੇਰਾ ਨਾ ਹੋਣ ਕਾਰਨ ਅਤੇ ਸੰਘਣੀ ਧੁੰਦ ਕਾਰਨ ਉਸ ਟੋਏ ਦਾ ਪਤਾ ਨਹੀਂ ਚੱਲਿਆ ਤੇ ਬੱਸ ਦਾ ਇਕ ਟਾਇਰ ਉਸ ਵਿਚ ਜ਼ੋਰ ਨਾਲ ਵੱਜਿਆ ਅਤੇ ਬੱਸ ਦਾ ਸਟੇਰਿੰਗ ਖੁੱਲ ਗਿਆ ਤੇ ਬੱਸ ਬੇਕਾਬੂ ਹੋ ਕੇ ਅੱਗੇ ਜਾ ਕੇ ਡਿਵਾਈਡਰ ਵਿਚ ਵੱਜੀ | ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ 'ਤੇ ਚੱਲ ਰਹੇ ਕੰਮ 'ਤੇ ਅਣਗਹਿਲੀ ਵਰਤੀ ਜਾ ਰਹੀ ਹੈ ਕਿਉਂਕਿ ਅਚਾਨਕ ਮੌਸਮ ਵਿਚ ਵੀ ਤਬਦੀਲੀ ਆਉਣ ਕਾਰਨ ਧੁੰਦ ਪੈ ਗਈ ਜਿਸ ਕਾਰਨ ਸੜਕ ਵਿਚਕਾਰ ਬਣੇ ਟੋਇਆਂ ਦੇ ਆਲੇ ਦੁਆਲੇ ਕੋਈ ਸੁਰੱਖਿਆ ਘੇਰਾ ਨਾ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਪੰਜਗਰਾੲੀਂ ਕਲਾਂ ਤੋਂ ਭਲੂਰ ਨੂੰ ਜਾਣ ਵਾਲੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟਣੀ ਸ਼ੁਰੂ
Ad Position 24