20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਧਵਾ ਔਰਤਾਂ ਨੇ ਜੇਠ 'ਤੇ ਮਕਾਨ ਢਾਹੁਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 06-02-2026
ਗਿੱਦੜਬਾਹਾ, 5 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)- ਦੋ ਵਿਧਵਾ ਔਰਤਾਂ ਨੇ ਆਪਣੇ ਜੇਠ 'ਤੇ ਉਨ੍ਹਾਂ ਦੇ ਮਕਾਨ ਢਾਹੁਣ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਪ੍ਰਸ਼ਾਸਨ ਨੂੰ ਦਿੱਤੀਆਂ ਦਰਖ਼ਾਸਤਾਂ ਵਿਚ ਇਨਸਾਫ਼ ਦੀ ਗ਼ੁਹਾਰ ਲਗਾਈ ਹੈ | ਮਨਜੀਤ ਕੌਰ ਅਤੇ ਮਲਕੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਬੁੱਟਰ ਬਖੂਆ ਵਿਚ ਵਿਆਹੀਆਂ ਹੋਈਆਂ ਹਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਤੀਆਂ ਦੀ ਮੌਤ ਹੋ ਗਈ ਸੀ | ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਹਨ ਅਤੇ ਉਹ ਮਲੋਟ ਵਿਖੇ ਰਹਿੰਦੀ ਹੈ | ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ | ਇਸੇ ਤਰ੍ਹਾਂ ਮਲਕੀਤ ਕੌਰ ਦਾ ਕਹਿਣਾ ਸੀ ਕਿ ਉਹ ਆਪਣੀ ਲੜਕੀ ਨੂੰ ਨਾਲ ਲੈ ਕੇ ਗਿੱਦੜਬਾਹਾ ਵਿਖੇ ਰਹਿੰਦੀ ਹੈ ਅਤੇ ਘਰਾਂ ਵਿਚ ਝਾੜੂ ਪੋਚਾ ਲਗਾ ਕੇ ਆਪਣਾ ਗੁਜ਼ਾਰਾ ਕਰਦੀ ਹੈ | ਉਕਤ ਵਿਧਵਾ ਔਰਤਾਂ ਦਾ ਕਹਿਣਾ ਸੀ ਕਿ ਉਸ ਦੇ ਜੇਠ ਨੇ ਪਿੰਡ ਬੁੱਟਰ ਬਖੂਆ ਵਿਖੇ ਉਨ੍ਹਾਂ ਦੇ ਹਿੱਸੇ ਵਿਚ ਆਏ ਕਮਰਿਆਂ ਨੂੰ ਢਾਹ ਦਿੱਤਾ ਹੈ | ਇਸ ਸੰਬੰਧੀ ਪੰਚਾਇਤ ਵਿਚ ਫ਼ੈਸਲਾ ਹੋਇਆ ਸੀ ਕਿ ਉਨ੍ਹਾਂ ਨੂੰ ਬਣਦੇ ਹਿੱਸੇ ਦੇ ਕਮਰੇ ਬਣਾ ਕੇ ਦਿੱਤੇ ਜਾਣ, ਜਿਸ ਉਪਰੰਤ ਅਜੇ ਤੱਕ ਉਨ੍ਹਾਂ ਨੂੰ ਕਮਰੇ ਬਣਾ ਕੇ ਨਹੀਂ ਦਿੱਤੇ ਗਏ | ਇਸ ਸੰਬੰਧੀ ਕੁਲਦੀਪ ਸਿੰਘ ਨੇ ਉਨ੍ਹਾਂ ਉਪਰ ਲੱਗੇ ਤਮਾਮ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਦੇ ਭਰਾਵਾਂ ਦੀ ਮੌਤ ਉਪਰੰਤ ਭਰਜਾਈਆਂ ਪਿੰਡ ਛੱਡ ਕੇ ਮਲੋਟ ਤੇ ਗਿੱਦੜਬਾਹਾ ਰਹਿਣ ਲੱਗ ਪਈਆਂ ਤਾਂ ਉਸ ਦੇ ਪਿਤਾ ਨੇ ਉਨ੍ਹਾਂ ਦੋਵਾਂ ਔਰਤਾਂ ਨੂੰ ਬੇਦਖ਼ਲ ਕਰ ਦਿੱਤਾ ਸੀ | ਪਿਤਾ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਮਾਤਾ ਨੇ ਆਪਣੀਆਂ ਤਿੰਨੇ ਪੋਤੀਆਂ ਦੇ ਨਾਂਅ ਬਣਦੀ ਜ਼ਮੀਨ ਦਾ ਹਿੱਸਾ ਬਕਾਇਦਾ ਉਨ੍ਹਾਂ ਦੇ ਨਾਂਅ ਕਰਵਾ ਦਿੱਤਾ ਹੈ | ਪੰਚਾਇਤੀ ਰਾਜ਼ੀਨਾਮੇ ਮੁਤਾਬਿਕ ਉਸ ਨੇ ਆਪਣੀਆਂ ਭਰਜਾਈਆਂ ਨੂੰ ਘਰ ਵਿਚ ਬਣੇ ਕਮਰਿਆਂ 'ਚ ਰਹਿਣ ਲਈ ਕਿਹਾ ਹੈ, ਪ੍ਰੰਤੂ ਉਹ ਪਿੰਡ ਰਹਿਣ ਨੂੰ ੂ ਤਿਆਰ ਨਹੀਂ ਹਨ | ਇੱਥੋਂ ਤੱਕ ਕਿ ਤਿੰਨੇ ਭਤੀਜੀਆਂ ਦੇ ਵਿਆਹ 'ਤੇ ਖ਼ਰਚਾ ਕਰਨ ਦੀ ਵੀ ਜ਼ਿੰਮੇਵਾਰੀ ਲਈ ਹੈ, ਪ੍ਰੰਤੂ ਪਤਾ ਨਹੀਂ ਕਿਉਂ ਉਨ੍ਹਾਂ ਦੀਆਂ ਭਰਜਾਈਆਂ ਉਸ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਬਹਿਬਲ ਖ਼ੁਰਦ ਨਿਆਮੀਵਾਲਾ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਦਸਤਾਰ ਮੁਕਾਬਲੇ 'ਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਬੱਚੇ ਅੱਵਲ
Ad Position 24