20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਹਿਬਲ ਖ਼ੁਰਦ ਨਿਆਮੀਵਾਲਾ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 06-02-2026
ਬਰਗਾੜੀ, 5 ਫ਼ਰਵਰੀ (ਲਖਵਿੰਦਰ ਸ਼ਰਮਾ)-ਪਿੰਡ ਬਹਿਬਲ ਖੁਰਦ ਨਿਆਮੀਵਾਲਾ ਵਿਖੇ ਭਾਜਪਾ ਆਗੂ ਹਰਚਰਨ ਸਿੰਘ ਚੰਨਾ ਬਰਾੜ ਦੇ ਘਰ ਹਲਕੇ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ | ਜਿਸ ਵਿਚ ਇਸ ਪਿੰਡ ਦੇ ਕਰੀਬ 28 ਪਰਿਵਾਰ ਜਸਪਾਲ ਸਿੰਘ ਪੰਜਗਰਾਈਾ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਿਲ ਹੋਏ | ਇਨ੍ਹਾਂ ਪਰਿਵਾਰਾਂ ਨੂੰ ਜਸਪਾਲ ਸਿੰਘ ਪੰਜਗਰਾਈਾ, ਡਾ. ਬਲਵਿੰਦਰ ਸਿੰਘ ਬਰਗਾੜੀ, ਹਰਚਰਨ ਸਿੰਘ ਚੰਨਾ ਬਰਾੜ ਨੇ ਪਾਰਟੀ ਚਿੰਨਾਂ ਨਾਲ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ 'ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਡਾ. ਬਲਵਿੰਦਰ ਸਿੰਘ ਬਰਗਾੜੀ ਨੇ ਕਿਹਾ ਪੰਜਾਬ ਵਿਚ ਭਾਜਪਾ ਦੇ ਪੈਰ ਜੰਮ ਰਹੇ ਹਨ ਅਤੇ ਦੂਸਰੀਆਂ ਪਾਰਟੀਆਂ ਦੇ ਸਿਰਮੌਰ ਨੇਤਾ ਪੰਜਾਬ ਦੀ ਬਿਹਤਰੀ ਲਈ ਭਾਜਪਾ ਵਿਚ ਆ ਕੇ ਭਾਜਪਾ ਨੂੰ ਮਜ਼ਬੂਤ ਕਰ ਰਹੇ ਹਨ | ਸੀਨੀਅਰ ਆਗੂ ਹਰਚਰਨ ਸਿੰਘ ਚੰਨਾ ਬਰਾੜ ਨੇ ਸ਼ਾਮਿਲ ਹੋਏ ਪਰਿਵਾਰਾਂ ਅਤੇ ਭਾਜਪਾ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਅਤੇ ਸਿੱਖ ਕੌਮ ਦੇ ਅਨੇਕਾਂ ਮਸਲਿਆਂ ਦੇ ਹੱਲ ਲਈ ਗੰਭੀਰ ਹੈ ਅਤੇ ਮੋਦੀ ਸਰਕਾਰ ਨੇ ਸਿੱਖ ਕੌਮ ਨੂੰ ਬਹੁਤ ਸਾਰਾ ਮਾਣ ਸਤਿਕਾਰ ਦਿੱਤਾ ਹੈ | ਜਸਪਾਲ ਸਿੰਘ ਪੰਜਗਰਾਈਾ ਵਲੋਂ ਬਜ਼ੁਰਗ ਭੋਲਾ ਸਿੰਘ ਨੂੰ ਵੀਲ੍ਹ ਚੇਅਰ ਵੀ ਭੇਟ ਕੀਤੀ ਗਈ | ਇਸ ਮੌਕੇ ਗੁਰਜੰਟ ਸਿੰਘ ਕੋਠੇ ਹਜ਼ੂਰਾ ਸਿੰਘ, ਹਰਮੇਲ ਸਿੰਘ ਚਹਿਲ, ਹਰਪ੍ਰੀਤ ਪੰਜਗਰਾਈਾ, ਵਕੀਲ ਸਿੰਘ, ਨਸੀਬ ਸਿੰਘ, ਸ਼ਾਮ ਲਾਲ ਗੋਇਲ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਨਿਆਂ ਪ੍ਰਣਾਲੀ 'ਚ ਲੋਕਾਂ ਦਾ ਵਿਸ਼ਵਾਸ ਵਧਿਆ- ਸੂਬਾ ਸਿੰਘ ਬਾਦਲ ਅਗਲੀ ਖ਼ਬਰ ਵਿਧਵਾ ਔਰਤਾਂ ਨੇ ਜੇਠ 'ਤੇ ਮਕਾਨ ਢਾਹੁਣ ਦੇ ਲਗਾਏ ਦੋਸ਼
Ad Position 24