20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਇਲੈਕਟਰਾਨਿਕ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਜਾਗਰੂਕਤਾ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 06-02-2026
ਸ੍ਰੀ ਮੁਕਤਸਰ ਸਾਹਿਬ, 5 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਲੋਕਾਂ ਵਿਚ ਵਾਤਾਵਰਣ ਦੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿਚ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਰਸਾਇਣ ਵਿਗਿਆਨ ਵਿਭਾਗ ਨੇ ਪਿੰਡ ਸੰਗੂਧੌਣ ਵਿਖੇ ਈ-ਕੂੜਾ ਪ੍ਰਬੰਧਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਇਸ ਸਮਾਗਮ ਦਾ ਉਦੇਸ਼ ਪਿੰਡ ਵਾਸੀਆਂ ਨੂੰ ਇਲੈਕਟਰਾਨਿਕ ਰਹਿੰਦ-ਖੂੰਹਦ ਦੇ ਸਹੀ ਸੰਗ੍ਰਹਿ, ਰੀਸਾਈਕਲਿੰਗ ਅਤੇ ਨਿਪਟਾਰੇ ਬਾਰੇ ਜਾਗਰੂਕ ਕਰਨਾ ਸੀ | ਡਾ. ਰਾਜਦੀਪ ਕੌਰ ਕੈਮਿਸਟਰੀ ਸਹਾਇਕ ਪ੍ਰੋਫ਼ੈਸਰ ਅਤੇ ਅਰਪਨਾ ਸਹਾਇਕ ਪ੍ਰੋਫ਼ੈਸਰ ਨੇ ਪਿੰਡ ਵਾਸੀਆਂ ਨੂੰ ਇਲੈਕਟਰਾਨਿਕ ਰਹਿੰਦ-ਖੂੰਹਦ ਦੇ ਗ਼ਲਤ ਨਿਪਟਾਰੇ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਸੁਰੱਖਿਅਤ ਈ-ਕੂੜਾ ਪ੍ਰਬੰਧਨ ਅਭਿਆਸਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਅਨੁਰਾਗ ਸਿੰਘ, ਬੀ.ਐੱਸ.ਸੀ.-2 ਨਾਨ-ਮੈਡੀਕਲ ਨੇ ਇਸ ਸਮਾਗਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਇਹ ਸਮਝਾਇਆ ਕਿ ਕਿਵੇਂ ਮੋਬਾਈਲ ਫ਼ੋਨ, ਬੈਟਰੀਆਂ, ਚਾਰਜਰ, ਟੈਲੀਵਿਜ਼ਨ ਤੇ ਕੰਪਿਊਟਰ ਵਰਗੀਆਂ ਰੱਦ ਕੀਤੀਆਂ ਗਈਆਂ ਇਲੈਕਟਰਾਨਿਕ ਚੀਜ਼ਾਂ ਮਿੱਟੀ, ਪਾਣੀ ਅਤੇ ਮਨੁੱਖੀ ਸਿਹਤ ਲਈ ਗੰਭੀਰ ਜ਼ੋਖ਼ਮ ਪੈਦਾ ਕਰਦੀਆਂ ਹਨ | ਟੀਮ ਨੇ ਈ-ਕੂੜੇ ਨੂੰ ਵੱਖ ਕਰਨ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰੇ ਲਈ ਸਰਲ ਤਰੀਕਿਆਂ 'ਤੇ ਵੀ ਚਾਨਣਾ ਪਾਇਆ | ਪਿ੍ੰਸੀਪਲ ਡਾ. ਸਰਬਜੀਤ ਕੌਰ ਨੇ ਇਸ ਗਤੀਵਿਧੀ ਨੂੰ ਸਫ਼ਲਤਾਪੂਰਵਕ ਕਰਨ ਲਈ ਵਿਭਾਗ ਦੇ ਮੁਖੀ ਕਿਰਨਦੀਸ਼ ਕੌਰ ਅਤੇ ਸਾਰੇ ਫ਼ੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਮਿਲੀ ਜ਼ਮਾਨਤ ਨਾਲ ਸੂਬੇ ਦੀ ਸਿਆਸੀ ਫ਼ਿਜ਼ਾ ਬਦਲੀ- ਪ੍ਰਧਾਨ ਗਿੱਲ <br/> ਅਗਲੀ ਖ਼ਬਰ ਐਸੋਸੀਏਸ਼ਨ (ਬਾਲਾ) ਵਲੋਂ ਪਿ੍ੰਸੀਪਲ ਡਾ. ਅਹੂਜਾ ਦਾ ਨਿੱਘਾ ਸਵਾਗਤ
Ad Position 24