ਫ਼ਰੀਦਕੋਟ, 5 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਸੇਵਾ-ਮੁਕਤ ਅਧਿਆਪਕਾਂ ਦੀ 'ਬਿ੍ਜਿੰਦਰਾ ਐਲੂਮਨੀ ਲੈਕਚਰਾਰ ਐਸੋਸੀਏਸ਼ਨ (ਬਾਲਾ)' ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਨਵ-ਨਿਯੁਕਤ ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਮੁਬਾਰਕਬਾਦ ਦੇ ਕੇ ਸਵਾਗਤ ਕੀਤਾ ਗਿਆ | ਕਾਲਜ ਦੇ ਸੇਵਾ ਮੁਕਤ ਪਿ੍ੰਸੀਪਲ ਐਨ.ਕੇ. ਗੁਪਤਾ, ਪ੍ਰੋ. ਐਸ.ਐਸ. ਬਾਜਵਾ, ਡਾ. ਨਿਰਮਲ ਕੁਮਾਰ ਕੌਸ਼ਿਕ, ਪ੍ਰੋ. ਤੇਜਿੰਦਰ ਸਿੰਘ ਢੀਂਡਸਾ ਅਤੇ ਪ੍ਰੋ. ਨਵੀਨ ਜੈਨ ਆਦਿ ਤੋਂ ਇਲਾਵਾ ਕਾਲਜ ਦੇ ਬਰਸਰ ਡਾ. ਸ਼ਾਲਿਨੀ ਗੋਇਲ ਹਾਜ਼ਰ ਸਨ | ਪਿ੍ੰਸੀਪਲ ਐਨ.ਕੇ. ਗੁਪਤਾ ਨੇ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਬਾਲਾ ਵਲੋਂ ਕਾਲਜ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਨੇ ਬਾਲਾ ਵਲੋਂ ਦਿੱਤੇ ਗਏ ਮਾਨ-ਸਨਮਾਨ ਅਤੇ ਪਿਆਰ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ |