31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪ੍ਰਸਿੱਧ ਸਾਹਿਤਕਾਰ ਨਰਵਾਹੀ ਘੁਗਿਆਣਵੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 21-02-2026
ਸਾਦਿਕ, 20 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਲਿਖਾਰੀ ਸਭਾ ਸਾਦਿਕ (ਰਜਿ.) ਵਲੋਂ ਪੰਜਾਬੀ ਜਗਤ ਦੇ ਪ੍ਰਸਿੱਧ ਲੇਖਕ, ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਮੁੁੱਖ ਸਰਪ੍ਰਸਤ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਮੀਤ ਪ੍ਰਧਾਨ ਫੌਜਾ ਸਿੰਘ ਬਰਾੜ ਉਰਫ਼ ਨਰਵਾਹੀ ਘੁਗਿਆਣਵੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਜਿਥੇ ਉਨ੍ਹਾਂ ਦੇ ਆਪਣੇ ਪਰਿਵਾਰ ਤੇ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਸਦਮਾ ਪਹੁੰਚਿਆਂ, ਉਥੇ ਲਿਖਾਰੀ ਸਭਾ ਸਾਦਿਕ ਇਕ ਸੁਹਿਰਦ ਸੂਝਵਾਨ ਆਗੂ ਤੋ ਵਾਂਝੀ ਹੋ ਗਈ ਹੈ | ਲਿਖਾਰੀ ਸਭਾ ਸਾਦਿਕ ਹੋਰ ਅੱਗੇ ਵਧੇ ਦੀ ਤੜਫ ਮਨ 'ਚ ਰੱਖਣ ਵਾਲੇ ਇਸ ਮਾਨ ਮੱਤੇ ਸਾਫ਼ ਸੁਥਰੇ ਸ਼ਾਇਰ ਪਿੰ੍ਰਸੀਪਲ ਫੌਜਾ ਸਿੰਘ ਬਰਾੜ ਉਰਫ ਨਵਰਾਹੀ ਘੁਗਿਆਣਵੀ ਦੇ ਇਸ ਸੰਸਾਰ ਤੋਂ ਤੁਰ ਜਾਣ 'ਤੇ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਬਰਾੜ ਘੁੱਦੂਵਾਲਾ ਵਿੱਤ ਸਕੱਤਰ, ਕਰਨਜੀਤ ਦਰਦ, ਸਕੱਤਰ ਸਤਨਾਮ ਸਾਦਿਕ, ਜਨਰਲ ਸਕੱਤਰ ਸੱਚਦੇਵ ਗਿੱਲ ਸੀਨੀ: ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸਾਦਿਕ, ਮੀਤ ਪ੍ਰਧਾਨ ਕੁਲਦੀਪ ਸਿੰਘ ਭਾਗ ਸਿੰਘ ਵਾਲਾ, ਸਰਪ੍ਰਸਤ ਰੂਪ ਸਿੰਘ ਢਿੱਲੋਂ, ਸਰਪ੍ਰਸਤ ਸਰਪੰਚ ਸੁਖਦੇਵ ਸਿੰਘ ਮਹਿਰਮ, ਮੁੱਖ ਸਰਪ੍ਰਸਤ ਜਰਨੈਲ ਸਿੰਘ ਬਰਾੜ, ਸਲਾਹਕਾਰ ਮਨਮਿੰਦਰ ਸਿੰਘ ਢਿੱਲੋਂ, ਰਛਪਾਲ ਸਿੰਘ ਬਰਾੜ, ਲਖਿੰਦਰਜੀਤ ਸਾਦਿਕ ਤੇ ਪੈ੍ਰੱਸ ਸਕੱਤਰ ਰੋਹਿਤ ਸੋਨੀ ਸਮੇਤ ਸਮੁੱਚੀ ਸਭਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਦੀ ਪਿੰਡ ਸੈਦੇਕੇ ਇਕਾਈ ਦੀ ਚੋਣ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਐਸ. ਐਸ. ਪੀ. ਵਲੋਂ ਅਧਿਕਾਰੀਆਂ ਨਾਲ ਮੀਟਿੰਗ
Ad Position 24