30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਧਿਆਪਕ ਅੰਮ੍ਰਿਤਪਾਲ ਸਿੰਘ ਦਾ ਸੜਕ ਹਾਦਸੇ ’ਚ ਦਿਹਾਂਤ

ਨਥਾਣਾ, 30 ਅਗਸਤ (ਗੁਰਦਰਸ਼ਨ ਲੁੱਧੜ): ਨਗਰ ਨਥਾਣਾ ਦੇ ਵਾਸੀ ਸਰੀਰਕ ਸਿੱਖਿਆ ਅਧਿਆਪਕ ਅੰਮ੍ਰਿਤਪਾਲ ਸਿੰਘ ਉਰਫ਼ ਜੱਗੂ ਦਾ ਪਿੰਡ ਦਿਆਲਪੁਰਾ ਲਾਗੇ ਵਾਪਰੇ ਇੱਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 31-08-2026
ਨਥਾਣਾ, 30 ਅਗਸਤ (ਗੁਰਦਰਸ਼ਨ ਲੁੱਧੜ): ਨਗਰ ਨਥਾਣਾ ਦੇ ਵਾਸੀ ਸਰੀਰਕ ਸਿੱਖਿਆ ਅਧਿਆਪਕ ਅੰਮ੍ਰਿਤਪਾਲ ਸਿੰਘ ਉਰਫ਼ ਜੱਗੂ ਦਾ ਪਿੰਡ ਦਿਆਲਪੁਰਾ ਲਾਗੇ ਵਾਪਰੇ ਇੱਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਭਦੌੜ ਲਾਗੇ ਪਿੰਡ ਜੰਗੀਆਣਾ ਵਿਖੇ ਸਰਕਾਰੀ ਸਕੂਲ ਵਿਚ ਬਤੌਰ ਸਰੀਰਕ ਸਿੱਖਿਆ ਅਧਿਆਪਕ ਸੇਵਾਵਾਂ ਨਿਭਾ ਰਹੇ ਸਨ ਅਤੇ ਉਨ੍ਹਾਂ ਦੇ ਸਕੂਲ ਡਿਊਟੀ ਤੋਂ ਵਾਪਸ ਪਰਤਦਿਆਂ ਇਹ ਹਾਦਸਾ ਵਾਪਰਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਨਗਰ ਨਥਾਣਾ ਅਤੇ ਆਸ ਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਵੇਖਣ ਨੂੰ ਮਿਲੀ। ਨੌਜਵਾਨ ਅੰਮ੍ਰਿਤਪਾਲ ਸਿੰਘ ਜਿੱਥੇ ਇੱਕ ਸਮਰਪਿਤ ਅਧਿਆਪਕ ਸਨ, ਉੱਥੇ ਉਹ ਸ਼੍ਰੀ ਗੁਰੂ ਹਰਗੋਬਿੰਦ ਖੇਡ ਸਟੇਡੀਅਮ ਨਥਾਣਾ ਦੇ ਵਿਖੇ ਅਭਿਆਸ ਦੇ ਪੱਕੇ ਨਿੱਤਨੇਮੀ ਸਨ ਅਤੇ ਨਗਰ ਨਥਾਣਾ ਦੀ ਫੁੱਟਬਾਲ ਟੀਮ ਗੋਲਕੀਪਰ ਵਜੋਂ ਚੰਗੇ ਖਿਡਾਰੀ ਸਨ। ਬਾਬਾ ਕਾਲੂ ਦਾ ਟੂਰਨਾਮੈਂਟ ਕਮੇਟੀ ਨਥਾਣਾ, ਇਲਾਕੇ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਦੇ ਦਿਹਾਂਤ ’ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਖਿਡਾਰੀਆਂ ਦਾ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਖੀਆਂ ਦੇ ਮਾਣ-ਸਨਮਾਨ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24