ਮੁਕੇਮ ਕੁਮਾਰ ਪਿੰਟੂ ਭਾਰਤੀਆ ਮਹਾਵੀਰ ਦਲ ਦੇ ਮੁੜ ਪ੍ਰਧਾਨ ਬਣੇ
ਗਿੱਦੜਬਾਹਾ , 30 ਅਗਸਤ ( ਸ਼ਿਵਰਾਜ ਸਿਘ ਬਰਾੜ )- ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਸੇਵਾ ਸੰਮਤੀ ਗਿੱਦੜਬਾਹਾ ਦੀ ਮੀਟਿੰਗ ਦਲ ਦੇ ਸਰਪ੍ਰਸਤ ਨਿਰੰਜਨ ਦਾਸ ਗਰਗ ਹੁਸਨਰ ਵਾਲੇ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਦਲ ਦੇ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ ।
ਗਿੱਦੜਬਾਹਾ , 30 ਅਗਸਤ ( ਸ਼ਿਵਰਾਜ ਸਿਘ ਬਰਾੜ )- ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਸੇਵਾ ਸੰਮਤੀ ਗਿੱਦੜਬਾਹਾ ਦੀ ਮੀਟਿੰਗ ਦਲ ਦੇ ਸਰਪ੍ਰਸਤ ਨਿਰੰਜਨ ਦਾਸ ਗਰਗ ਹੁਸਨਰ ਵਾਲੇ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਦਲ ਦੇ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ । ਸਰਬ ਸੰਮਤੀ ਨਾਲ ਮੁਕੇਸ਼ ਕੁਮਾਰ ਪਿੰਟੂ ਭੱਠੇ ਵਾਲੇ ਨੂੰ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਦਲ ਦੇ ਹੋਰ ਅਹੁਦੇਦਾਰਾ ਨੂੰ ਚੁਨਣ ਦੇ ਅਧਿਕਾਰ ਵੀ ਮੁਕੇਸ਼ ਕੁਮਾਰ ਨੂੰ ਦਿੱਤੇ ਗਏ ਹਨ । ਮੁਕੇਸ਼ ਕੁਮਾਰ ਨੇ ਕਿਹਾ ਕਿ ਸਮੂਹ ਅਹੁਦੇਦਾਰਾਂ ਵਲੋ ਇਕ ਵਾਰ ਫਿਰ ਉਨ੍ਹਾਂ ’ ਤੇ ਜੋ ਵਿਸ਼ਵਾਸ਼ ਕਰਦਿਆਂ ਪ੍ਰਧਾਨਗੀ ਦੇ ਅਹਿਮ ਅਹੁਦੇ ਲਈ ਚੁਣਿਆਂ ਹੈ । ਜਿਸ ਨੂੰ ਉਹ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ । ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਭਗਵਾਨ ਸ੍ਰੀ ਕਿ੍ਰਸ਼ਨ ਜਨਮ ਅਸ਼ਟਮੀ ਮੌਕੇ ਦਲ ਵਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾ ਮਨਾਇਆ ਜਾਵੇਗਾ ਅਤੇ ਪ੍ਰਾਚੀਨ ਸ੍ਰੀ ਦੁਰਮਾ ਮੰਦਿਰ ਦੇ ਸਾਹਮਣੇ ਠੰਡੇ ਪਾਣੀ ਦੀ ਛਬੀਲ ਲਗਾਈ ਜਾਵੇਗੀ । ਮੀਟਿੰਗ ਵਿਚ ਨਿਰੰਜਲ ਦਾਸ , ਮੁਕੇਸ਼ ਕੁਮਾਰ ਗੋਇਲ , ਸੱਤਪਾਲ ਕਾਲਾ ਬਾਬਾ , ਸ਼ਿਵ ਕੁਮਾਰ ਚੋਪੜਾ , ਪਿੰਸ ਬੁੱਟਰ , ਸਾਹਿਲ ਗੋਇਲ ਅਤੇ ਪਰਖਰ ਗਰਗ ਮੌਜੂਦ ਸਨ ।