30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਦੀ ਮੀਟਿੰਗ

ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਦੀ ਇਕ ਵਿਸ਼ੇਸ਼ ਮੀਟਿੰਗ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਪ੍ਰਧਾਨ ਨਿਰਮਲ ਸਿੰਘ ਸੰਘਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਆਗਾਮੀ ਮਹੀਨੇ ਮਨਾਏ ਜਾ ਰਹੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 2026 ਮੌਕੇ ਕਲੱਬ ਵਲੋਂ 15ਵਾਂ ਕਬੱਡੀ ਕੱਪ ਮਿਤੀ 21 ਤੇ 22 ਸਤੰਬਰ 2026 ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 31-08-2026
ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਦੀ ਇਕ ਵਿਸ਼ੇਸ਼ ਮੀਟਿੰਗ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਪ੍ਰਧਾਨ ਨਿਰਮਲ ਸਿੰਘ ਸੰਘਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਆਗਾਮੀ ਮਹੀਨੇ ਮਨਾਏ ਜਾ ਰਹੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 2026 ਮੌਕੇ ਕਲੱਬ ਵਲੋਂ 15ਵਾਂ ਕਬੱਡੀ ਕੱਪ ਮਿਤੀ 21 ਤੇ 22 ਸਤੰਬਰ 2026 ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਜਿਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨਿਰਮਲ ਸਿੰਘ ਸੰਘਾ ਨੇ ਦੱਸਿਆ ਕਿ ਕਬੱਡੀ ਕੱਪ ’ਚ ਇਸ ਵਾਰ ਓਪਨ ਦੀਆਂ 8 ਟੀਮਾਂ ਬੁੱਕ ਕੀਤੀਆਂ ਜਾਣਗੀਆਂ। ਜੇਤੂ ਟੀਮ ਨੂੰ 81000 ਰੁਪਏ ਅਤੇ ਉਪ ਜੇਤੂ ਟੀਮ ਨੂੰ 61000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਜਦਕਿ 62 ਕਿਲੋ ਭਾਰ ਵਰਗ ’ਚ 40 ਟੀਮਾਂ ਬੁੱਕ ਕੀਤੀਆਂ ਜਾਣਗੀਆਂ ਜਿਸ ਵਿਚ ਦੋ ਖਿਡਾਰੀ ਬਾਹਰੋਂ ਹੋ ਸਕਣਗੇ। ਜੇਤੂ ਟੀਮ ਨੂੰ 20 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀਆਂ 4 ਟੀਮਾਂ ਬੁੱਕ ਕੀਤੀਆਂ ਜਾਣਗੀਆਂ। ਜੇਤੂ ਟੀਮ ਨੂੰ 12000 ਰੁਪਏ ਅਤੇ ਉਪ ਜੇਤੂ ਟੀਮ ਨੂੰ 8000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਮੀਟਿੰਗ ’ਚ ਸੁਖਮੰਦਰ ਸਿੰਘ ਹੁੰਦਲ, ਬੱਬਾ ਬਰਾੜ ਟਹਿਣਾ, ਮਨਦੀਪ ਮੋਰਾਂਵਾਲੀ, ਸ਼ਵਿੰਦਰ ਭੁੱਲਰ, ਹਰਵੀਰ ਸੇਖੋਂ, ਬਲਦੇਵ ਪਤਲੀ, ਰਾਮ ਸਿੰਘ ਬਰਾੜ, ਡਾ. ਮਨਪ੍ਰੀਤ ਅਰਾਈਆਂਵਾਲਾ, ਪਰਮਿੰਦਰ ਸਿੰਘ ਸਰਪੰਚ ਚੇਤ ਸਿੰਘ ਵਾਲਾ, ਪ੍ਰਗਟ ਸਿੰਘ ਢਿਲਵਾਂ, ਪਰਗਟ ਸਿੰਘ ਗਿਰੀ, ਬਿੰਦਰ ਮਿਸ਼ਰੀਵਾਲਾ, ਕੌਰ ਮਚਾਕੀ, ਰਾਣਾ ਬਰਾੜ ਟਹਿਣਾ, ਸ਼ਿਵਚਰਨ ਮਿਸ਼ਰੀਵਾਲਾ ਅਤੇ ਗੁਰਪ੍ਰੀਤ ਸਿੰਘ ਡੀ.ਪੀ. ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਮੰਡਵਾਲਾ ਨੇ ਮ੍ਰਿਤਕ ਦੇ ਵਾਰਸਾਂ ਨੂੰ ਇਕ-ਇਕ ਲੱਖ ਰੁਪਏ ਦਾ ਚੈੱਕ ਦਿੱਤਾ ਅਗਲੀ ਖ਼ਬਰ ਮੁਕੇਮ ਕੁਮਾਰ ਪਿੰਟੂ ਭਾਰਤੀਆ ਮਹਾਵੀਰ ਦਲ ਦੇ ਮੁੜ ਪ੍ਰਧਾਨ ਬਣੇ
Ad Position 24