31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ 'ਇੰਡੀਆ ਏ.ਆਈ. ਇੰਪੈਕਟ ਸਮਿਟ-2026' 'ਚ ਐਮ.ਓ.ਯੂ 'ਤੇ ਕੀਤੇ ਹਸਤਾਖਰ

Ad Position 21
No active advertisement
ਅਜੀਤ ਡੈਸਕ 21-02-2026
• ਬਾਬਾ ਫ਼ਰੀਦ ਯੂਨੀਵਰਸਿਟੀ 'ਕੰਸੋਰਟੀਅਮ ਆਫ਼ ਇਨੋਵੇਟਿਵ ਹੈਲਥ ਯੂਨੀਵਰਸਿਟੀਜ਼' ਦੀਆਂ ਪੰਜ ਸੰਸਥਾਪਕ ਯੂਨੀਵਰਸਿਟੀਆਂ 'ਚ ਸ਼ਾਮਿਲ
ਫ਼ਰੀਦਕੋਟ, 20 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ 'ਇੰਡੀਆ ਏ.ਆਈ. ਇਮਪੈਕਟ ਸਮਿਟ 2026' ਨੇ ਨਵੀਨਤਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ | ਇਸ ਸੰਮੇਲਨ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ, ਭਾਰਤ ਦੇ ਅਕਾਦਮਿਕ, ਸਰਕਾਰੀ ਅਤੇ ਨਿੱਜੀ ਖੇਤਰਾਂ ਦੇ ਸਹਿਯੋਗ ਨਾਲ ਦੇਸ਼ ਦੀ ਵੱਡੀ ਆਬਾਦੀ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ | ਖੇਤੀਬਾੜੀ ਅਤੇ ਸਿਹਤ ਸੰਭਾਲ ਤੋਂ ਲੈ ਕੇ ਸਿੱਖਿਆ ਅਤੇ ਜ਼ਰੂਰੀ ਸੇਵਾਵਾਂ ਤੱਕ, ਪ੍ਰਮੁੱਖ ਸੰਸਥਾਵਾਂ ਦੇਸ਼ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਪਰਿਵਰਤਨਸ਼ੀਲ ਬਦਲਾਅ ਲਿਆਉਣ ਲਈ ਏ.ਆਈ. ਤਕਨੀਕਾਂ ਦੀ ਵਰਤੋਂ ਕਰ ਰਹੀਆਂ ਹਨ | ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਇਸ ਵੱਕਾਰੀ ਸੰਮੇਲਨ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ 'ਕੰਸੋਰਟੀਅਮ ਆਫ਼ ਇਨੋਵੇਟਿਵ ਹੈਲਥ ਯੂਨੀਵਰਸਿਟੀਜ਼' ਵਿਚ ਸ਼ਮੂਲੀਅਤ ਲਈ ਇਕ ਮਹੱਤਵਪੂਰਨ ਸਮਝੌਤੇ (ਐਮ.ਓ.ਯੂ) 'ਤੇ ਹਸਤਾਖਰ ਕੀਤੇ | ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਇਸ ਕੰਸੋਰਟੀਅਮ ਦੇ ਪੰਜ ਸੰਸਥਾਪਕ ਮੈਂਬਰਾਂ ਵਿਚੋਂ ਇਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਇਹ ਸਮਝੌਤਾ 18 ਫਰਵਰੀ 2026 ਨੂੰ ਅਕਾਦਮਿਕ, ਨੀਤੀ ਨਿਰਮਾਣ ਅਤੇ ਡਿਜੀਟਲ ਸਿਹਤ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਹੋਇਆ | ਇਹ ਐਮ.ਓ.ਯੂ 'ਹੈਲਥ ਪਾਰਲੀਮੈਂਟ' (ਇਕ ਗਲੋਬਲ ਹੈਲਥ ਪਾਲਿਸੀ ਥਿੰਕ-ਟੈਂਕ) ਅਤੇ 'ਅਕੈਡਮੀ ਆਫ਼ ਡਿਜੀਟਲ ਹੈਲਥ ਸਾਇੰਸਜ਼' (ਏ.ਡੀ.ਐਚ.ਐਸ) ਜੋ ਸਾਂਝੇ ਤੌਰ 'ਤੇ ਸੀ.ਆਈ.ਐਚ.ਯੂ ਦੇ ਸਕੱਤਰੇਤ ਵਜੋਂ ਕੰਮ ਕਰ ਰਹੇ ਹਨ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਵਿਚਕਾਰ ਹੋਇਆ ਹੈ | ਸਮਝੌਤੇ 'ਤੇ ਡਾ. ਆਰ.ਕੇ. ਸ਼੍ਰੀਵਾਸਤਵ, ਕੋ-ਚੇਅਰ, ਕੰਸੋਰਟੀਅਮ ਆਫ਼ ਹੈਲਥਕੇਅਰ ਯੂਨੀਵਰਸਿਟੀਜ਼, ਪ੍ਰੋ. (ਡਾ.) ਰਾਜੇਂਦਰ ਪ੍ਰਤਾਪ ਗੁਪਤਾ ਕੋ-ਚੇਅਰ, ਕੰਸੋਰਟੀਅਮ ਆਫ਼ ਹੈਲਥਕੇਅਰ ਯੂਨੀਵਰਸਿਟੀਜ਼, ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਹਸਤਾਖਰ ਕੀਤੇ | 'ਕੰਸੋਰਟੀਅਮ ਆਫ਼ ਇਨੋਵੇਟਿਵ ਹੈਲਥ ਯੂਨੀਵਰਸਿਟੀਜ਼' ਦੀ ਸਥਾਪਨਾ ਭਾਰਤ ਦੇ ਸਿਹਤ ਸੰਭਾਲ ਅਤੇ ਸਿਹਤ ਵਿਗਿਆਨ ਸਿੱਖਿਆ ਦੇ ਖੇਤਰ ਵਿਚ ਇਕ ਨਿਰਣਾਇਕ ਮੋੜ 'ਤੇ ਕੀਤੀ ਗਈ ਹੈ | ਇਸ ਦਾ ਉਦੇਸ਼ ਪਾਠਕ੍ਰਮ ਡਿਜ਼ਾਈਨ, ਖੋਜ, ਸੰਸਥਾਗਤ ਸ਼ਾਸਨ, ਅੰਤਰਰਾਸ਼ਟਰੀ ਸਹਿਯੋਗ ਅਤੇ ਨਵੀਨਤਾਕਾਰੀ ਪ੍ਰਣਾਲੀਆਂ ਵਿਚ ਵੱਡੇ ਸੁਧਾਰ ਲਿਆਉਣਾ ਹੈ | ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਇਹ ਸਹਿਯੋਗ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ 'ਤੇ ਏਕੀਕਿ੍ਤ ਅਤੇ ਨਵੀਨਤਾ-ਸੰਚਾਲਿਤ ਸੰਸਥਾਵਾਂ ਵਿਚ ਸ਼ਾਮਿਲ ਕਰਨ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ |
Ad Position 22
No active advertisement
ਪਿਛਲੀ ਖ਼ਬਰ ਐਸ. ਬੀ. ਆਰ. ਐਸ. ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਵਾਲਾ ਵਿਖੇ ਖ਼ੂਨ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਦੀ ਪਿੰਡ ਸੈਦੇਕੇ ਇਕਾਈ ਦੀ ਚੋਣ
Ad Position 24