ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੁਰਜ ਜਵਾਹਰ ਸਿੰਘ ਵਾਲਾ ਵਿਖੇ ਨਸ਼ਾ ਤਸਕਰ ਦਾ ਘਰ ਢਾਹਿਆ

Ad Position 21
No active advertisement
ਅਜੀਤ ਡੈਸਕ 22-02-2026
ਬਰਗਾੜੀ, 21 ਫ਼ਰਵਰੀ (ਲਖਵਿੰਦਰ ਸ਼ਰਮਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਫ਼ਸਰਾਂ ਦੀ ਹਾਜ਼ਰੀ ਵਿਚ ਕਥਿਤ ਨਸ਼ਾ ਤਸਕਰ ਬਲਜੀਤ ਸਿੰਘ ਦਾ ਘਰ ਪੀਲਾ ਪੰਜਾ ਚਲਾ ਕੇ ਢਾਹਿਆ ਗਿਆ | ਡੀ.ਐਸ.ਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਬਲਜੀਤ ਸਿੰਘ ਕਾਫੀ ਲੰਮੇ ਸਮੇਂ ਤੋਂ ਨਸ਼ਾ ਆਦਿ ਵੇਚਣ ਦਾ ਕੰਮ ਕਰਦਾ ਹੈ ਅਤੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ 'ਤੇ ਕਈ ਪਰਚੇ ਦਰਜ ਹਨ | ਇਸ ਤਸਕਰ ਨੇ ਨਸ਼ਾ ਆਦਿ ਦਾ ਕੰਮ ਕਰਕੇ ਕਾਫ਼ੀ ਜਾਇਦਾਦ ਬਣਾਈ ਹੈ | ਉਸ ਦੀ ਸਾਰੀ ਜਾਇਦਾਦ ਦੀ ਜਾਂਚ ਕਰਕੇ ਜੇਕਰ ਸਾਹਮਣੇ ਆਇਆ ਕਿ ਇਹ ਜਾਇਦਾਦ ਨਸ਼ਾ ਆਦਿ ਦੇ ਪੈਸੇ ਨਾਲ ਬਣਾਈ ਹੈ ਤਾਂ ਉਸ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ | ਪੰਚਾਇਤ ਵਿਭਾਗ ਦੇ ਹਾਜ਼ਰ ਸੀਨੀਅਰ ਅਫ਼ਸਰਾਂ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇਸ ਬਲਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਪਿੰਡ ਦੀ ਗਲੀ ਰਸਤੇ ਵਿਚ ਆਪਣੇ ਮਕਾਨ ਰਾਹੀਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਗਲੀ ਰਸਤੇ ਵਿਚ ਬਲਜੀਤ ਸਿੰਘ ਵਲੋਂ ਕੀਤਾ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ ਅਤੇ ਇਥੇ ਆ ਕੇ ਪਤਾ ਲੱਗਾ ਕਿ ਇਸ ਵਿਅਕਤੀ 'ਤੇ ਨਸ਼ਾ ਆਦਿ ਦੇ ਪਰਚੇ ਵੀ ਦਰਜ ਹਨ | ਡੀ.ਐਸ.ਪੀ. ਇਕਬਾਲ ਸਿੰਘ, ਐਸ.ਐਚ.ਓ. ਸੁਖਵਿੰਦਰ ਸਿੰਘ, ਚੌਂਕੀ ਬਰਗਾੜੀ ਇੰਚਾਰਜ ਗੁਰਮੇਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਨੁਸਾਰ ਪੰਜਾਬ 'ਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਵਿਚ ਨਸ਼ੇ ਦੇ ਖਾਤਮੇ ਤੱਕ ਅਜਿਹੀਆਂ ਸਖਤ ਕਾਰਵਾਈਆਂ ਜਾਰੀ ਰਹਿਣਗੀਆਂ | ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਮੁਹਤਬਰ ਵਿਅਕਤੀਆਂ ਆਦਿ ਨੂੰ ਅਪੀਲ ਕੀਤੀ ਕਿ ਪਿੰਡਾਂ 'ਚ ਨਸ਼ੇ ਦੇ ਖਾਤਮੇ ਲਈ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਕਿਸੇ ਵੀ ਗਲਤ ਅਨਸਰ ਦਾ ਕਿਸੇ ਵੀ ਤਰ੍ਹਾਂ ਦਾ ਸਾਥ ਨਾ ਦਿੱਤਾ ਜਾਵੇ | ਇਸ ਸਾਰੀ ਕਾਰਵਾਈ ਤੋਂ ਬਾਅਦ ਬਲਜੀਤ ਸਿੰਘ ਦੀ ਪਤਨੀ ਸੁਖਦੀਪ ਕੌਰ ਨੇ ਇਸ ਸਾਰੀ ਕਾਰਵਾਈ ਨੂੰ ਨਾਜਾਇਜ਼ ਦੱਸਦਿਆਂ ਕਿਹਾ ਕਿ ਸਾਡੇ ਸਾਰੇ ਪਰਿਵਾਰ ਸਮੇਤ ਬੱਚਿਆਂ 'ਤੇ ਪੁਲਿਸ ਵਲੋਂ ਝੂਠੇ ਪਰਚੇ ਪਾਏ ਹੋਏ ਹਨ ਅਤੇ ਇਹ ਸਾਡਾ ਨਾਜਾਇਜ਼ ਤੌਰ 'ਤੇ ਘਰ ਢਾਹਿਆ ਗਿਆ ਹੈ ਜੋ ਸਾਡੇ ਨਾਲ ਸਰਾਸਰ ਧੱਕਾ ਹੈ | ਪਿੰਡ ਦੇ ਰਸਤੇ 'ਚ ਨਾਜਾਇਜ਼ ਕਬਜ਼ੇ ਬਾਰੇ ਉਨ੍ਹਾਂ ਕਿਹਾ ਕਿ ਇਹ ਸਿਰਫ ਬਹਾਨਾ ਬਣਾਇਆ ਗਿਆ ਹੈ | ਸਾਰੇ ਪਿੰਡਾਂ ਵਿਚ ਕਰੀਬ ਸਾਰੇ ਲੋਕਾਂ ਵਲੋਂ ਹੀ ਰਸਤਿਆਂ ਵਿਚ ਆਪਣੇ ਘਰਾਂ ਦੀਆਂ ਪੌੜੀਆਂ ਜਾਂ ਲੈਂਟਰਾਂ ਦੇ ਕੁਝ ਵਾਧਰੇ ਆਮ ਹੀ ਬਣਾਏ ਹੋਏ ਹਨ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੀ ਕੁੱਟਮਾਰ ਦੇ ਦੋਸ਼ਾਂ ਤਹਿਤ ਚਾਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਨੇ ਬੱਚੇ ਨੂੰ ਕੀਤਾ ਜ਼ਖਮੀ
Ad Position 24
No active advertisement