02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕਿਸਾਨ ਮੇਲੇ ਸੰਬੰਧੀ ਪ੍ਰੈੱਸ ਕਾਨਫ਼ਰੰਸ

Ad Position 21
No active advertisement
ਅਜੀਤ ਡੈਸਕ 22-02-2026
ਮਲੋਟ, 21 ਫ਼ਰਵਰੀ (ਪਾਟਿਲ)-ਅੱਜ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਐਡਵਰਡ ਗੰਜ ਗੈਸਟ ਹਾਊਸ ਦੇ ਨਜ਼ਦੀਕ ਮਲੋਟ ਸਥਿਤ ਆਸ਼ਰਮ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਸੰਸਥਾਨ ਦੇ ਸੀਨੀਅਰ ਪ੍ਰਚਾਰਕ ਸਵਾਮੀ ਵਿਸ਼ਵਾਨੰਦ (ਕੋਆਰਡੀਨੇਟਰ ਖੇਤਰੀ ਦਫ਼ਤਰ ਨੂਰਮਹਲ) ਵਲੋਂ 15 ਮਾਰਚ ਨੂੰ ਪਿੰਡ ਡੱਬਵਾਲੀ ਮਲਕੋ (ਮਲੋਟ) ਸਥਿਤ ਆਸ਼ਰਮ ਵਿਚ ਹੋਣ ਵਾਲੇ ਵਿਸ਼ਾਲ ਕਿਸਾਨ ਮੇਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ | 'ਹਿਤਕਾਰੀ ਖੇਤੀ, ਲਾਭਕਾਰੀ ਖੇਤੀ' ਦੇ ਪ੍ਰੇਰਕ ਸੰਕਲਪ ਹੇਠ ਕਰਵਾਏ ਜਾਣ ਵਾਲੇ ਇਸ ਮੇਲੇ ਦੀ ਰੂਪ-ਰੇਖਾ ਦੱਸਦੇ ਹੋਏ ਸਵਾਮੀ ਵਿਸ਼ਵਾਨੰਦ ਨੇ ਕਿਹਾ ਕਿ ਸੰਸਥਾਨ ਦਾ ਮਕਸਦ ਕਿਸਾਨਾਂ ਨੂੰ ਪਰੰਪਰਾਗਤ ਗਿਆਨ ਤੇ ਆਧੁਨਿਕ ਵਿਗਿਆਨ ਦੇ ਮੇਲ ਰਾਹੀਂ ਖ਼ੁਸ਼ਹਾਲ ਅਤੇ ਆਤਮ-ਨਿਰਭਰ ਬਣਾਉਣਾ ਹੈ | ਇਸ ਮੌਕੇ ਉਨ੍ਹਾਂ ਨਾਲ ਸਵਾਮੀ ਚਿਮਿਆਨੰਦ (ਕੋਆਰਡੀਨੇਟਰ ਗੌਸ਼ਾਲਾ ਨੂਰਮਹਲ), ਸਵਾਮੀ ਮਨੇਸ਼ਵਰਾਨੰਦ (ਮਧੂ ਵਾਟਿਕਾ ਨੂਰਮਹਲ), ਡਾ. ਨਿਖਿਲ ਮਸਤਾਨ ਅਤੇ ਸਵਾਮੀ ਗਨੇਸ਼ਾਨੰਦ (ਕੋਆਰਡੀਨੇਟਰ ਡੱਬਵਾਲੀ ਮਲਕੋ ਆਸ਼ਰਮ) ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਵਾਮੀ ਵਿਸ਼ਵਾਨੰਦ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ 'ਹਿਤਕਾਰੀ ਖੇਤੀ, ਲਾਭਕਾਰੀ ਖੇਤੀ' ਦੇ ਸੰਦੇਸ਼ ਰਾਹੀਂ ਕਿਸਾਨਾਂ ਨੂੰ ਆਧੁਨਿਕ ਤੇ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨਾ ਹੈ | ਮੇਲੇ ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੇਤੀਬਾੜੀ ਵਿਸ਼ੇਸ਼ਗਿਆਨਾਂ ਵਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੇਲੇ ਦੇ ਮੁੱਖ ਵਿਸ਼ੇ : ਜੈਵਿਕ ਖੇਤੀ ਦੇ ਫ਼ਾਇਦੇ, ਕਿਸਾਨਾਂ ਦੀ ਆਮਦਨ ਵਿਚ ਵਾਧੇ ਦੇ ਤਰੀਕੇ, ਆਯੁਰਵੇਦ ਰਾਹੀਂ ਤੰਦਰੁਸਤ ਸਮਾਜ ਦੀ ਸਿਰਜਣਾ, ਭਾਰਤੀ ਗਾਂ ਦੀ ਨਸਲ ਸੁਧਾਰ ਅਤੇ ਸੰਭਾਲ, ਪਾਣੀ ਦੀ ਬੱਚਤ ਅਤੇ ਜਲ ਸੰਰੱਖਣ, ਬਾਗਬਾਨੀ ਅਤੇ ਵਿਕਲਪੀ ਖੇਤੀ ਮਾਡਲ ਆਦਿ ਹਨ | ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ 15 ਮਾਰਚ ਦਿਨ (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣ ਵਾਲੇ ਇਸ ਕਿਸਾਨ ਮੇਲੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਕੇ ਇਸ ਦਾ ਲਾਭ ਲੈਣ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
Ad Position 24
No active advertisement