02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਰਕਾਰੀ ਕਾਲਜ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ

Ad Position 21
No active advertisement
ਅਜੀਤ ਡੈਸਕ 22-02-2026
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਮੰਜੂ ਕਪੂਰ ਦੀ ਅਗਵਾਈ ਅਤੇ ਡਾ. ਹਰਦਵਿੰਦਰ ਸਿੰਘ ਬਰਾੜ ਵਾਈਸ ਪਿ੍ੰਸੀਪਲ ਦੇ ਯਤਨਾਂ ਸਦਕਾ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਦੁਆਰਾ ਸੱਤ ਰੋਜ਼ਾ ਕੈਂਪ ਲਗਾਇਆ ਗਿਆ, ਜਿਸ ਦੇ ਆਖ਼ਰੀ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਸਭ ਤੋਂ ਪਹਿਲਾਂ ਵਲੰਟੀਅਰਾਂ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਅਤੇ ਵਿਕਸਿਤ ਭਾਰਤ ਤੇ ਡਰੱਗ ਫ੍ਰੀ ਸੁਸਾਇਟੀ ਵਿਸ਼ੇ ਅਧੀਨ ਨਸ਼ਾ ਮੁਕਤ ਜਾਗਰੂਕਤਾ ਪੈਦਲ ਰੈਲੀ ਕਰਵਾਈ ਗਈ, ਜੋ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਮਾਡਲ ਟਾਊਨ, ਪਿੰਡ ਉਦੇਕਰਨ ਤੱਕ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀ ਹੋਈ ਵਾਪਸ ਕਾਲਜ ਆ ਕੇ ਸਮਾਪਤ ਹੋਈ | ਇਸ ਮੌਕੇ ਵਲੰਟੀਅਰਾਂ ਦੁਆਰਾ ਪਿੰਡ ਉਦੇਕਰਨ ਵਿਚ ਬੂਟੇ ਲਗਾਏ ਗਏ | ਕੈਂਪ ਵਿਚ ਵਿਦਿਆਰਥੀਆਂ 'ਚ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ 100 ਮੀਟਰ ਦੌੜ ਲੜਕੇ 'ਚ ਅਨਿਕੇਤ ਨੇ ਪਹਿਲਾ, ਮਨਪ੍ਰੀਤ ਸਿੰਘ ਨੇ ਦੂਜਾ ਤੇ ਬਲਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ 100 ਮੀਟਰ ਦੌੜ ਵਿਚ ਪਵਨਦੀਪ ਕੌਰ ਨੇ ਪਹਿਲਾ, ਰਮਨਪ੍ਰੀਤ ਕੌਰ ਨੇ ਦੂਜਾ ਤੇ ਨੰਦਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮਨੋਰੰਜਕ ਖੇਡਾਂ ਨਿੰਬੂ, ਚਮਚਾ ਦੌੜ ਲੜਕੇ ਵਿਚ ਸਲੀਮ ਅਲੀ ਨੇ ਪਹਿਲਾ, ਰਾਜਪ੍ਰੀਤ ਸਿੰਘ ਨੇ ਦੂਜਾ, ਆਕਾਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ ਨਿੰਬੂ ਚਮਚਾ ਰੇਸ ਵਿਚ ਖ਼ੁਸ਼ਦੀਪ ਕੌਰ ਨੇ ਪਹਿਲਾ, ਮਨਪ੍ਰੀਤ ਕੌਰ (ਲਾਲਾ ਲਾਜ ਪਤਰਾਏ ਗਰੁੱਪ) ਨੇ ਦੂਜਾ, ਮਨਪ੍ਰੀਤ ਕੌਰ ਸ਼ਹੀਦ ਸੁਖਦੇਵ ਗਰੁੱਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲੜਕਿਆਂ ਦੀ ਇਕ ਟੰਗੀ ਰੇਸ ਵਿਚ ਅਨਿਕੇਤ ਨੇ ਪਹਿਲਾ, ਅਦਲ ਅਲੀ ਨੇ ਦੂਜਾ ਤੇ ਰਾਜਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ ਇਕ ਟੰਗੀ ਰੇਸ ਵਿਚ ਪਵਨਦੀਪ ਕੌਰ ਨੇ ਪਹਿਲਾ, ਰਿੰਕੂ ਨੇ ਦੂਜਾ ਤੇ ਦਿਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੱਸਾਕਸ਼ੀ ਮੁਕਾਬਲਿਆਂ ਵਿਚ ਸ਼ਹੀਦ ਊਧਮ ਸਿੰਘ ਗਰੁੱਪ ਨੇ ਪਹਿਲਾ ਅਤੇ ਸ਼ਹੀਦ ਸੁਖਦੇਵ ਗਰੁੱਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਐੱਨ.ਐੱਸ.ਐੱਸ. ਕੈਂਪ ਵਿਚੋਂ ਬੈਸਟ ਗਰੁੱਪ ਲੀਡਰ ਮਨਪ੍ਰੀਤ ਕੌਰ (ਲਾਲਾ ਲਾਜਪਤ ਰਾਏ ਗਰੁੱਪ), ਬੈਸਟ ਵਲੰਟੀਅਰ ਲੜਕੀਆਂ ਖ਼ੁਸ਼ਦੀਪ ਕੌਰ (ਸ਼ਹੀਦ ਸੁਖਦੇਵ ਗਰੁੱਪ), ਬੈਸਟ ਵਲੰਟੀਅਰ ਲੜਕੇ ਬਲਕਰਨ ਸਿੰਘ (ਸ਼ਹੀਦ ਭਗਤ ਸਿੰਘ ਗਰੁੱਪ) ਅਤੇ ਬੈਸਟ ਗਰੁੱਪ ਸ਼ਹੀਦ ਰਾਜਗੁਰੂ ਨੂੰ ਚੁਣਿਆ ਗਿਆ | ਇਸ ਮੌਕੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਵਿਚ ਗਿੱਧਾ, ਲੋਕ ਗੀਤ, ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ ਗਈ | ਪਿ੍ੰਸੀਪਲ ਮੰਜੂ ਕਪੂਰ ਨੇ ਐੱਨ.ਐੱਸ.ਐੱਸ. ਯੂਨਿਟ ਦੁਆਰਾ ਕੈਂਪ ਵਿਚ ਕੀਤੇ ਕਾਰਜਾਂ ਲਈ ਵਲੰਟੀਅਰਾਂ ਤੇ ਐੱਨ.ਐੱਸ.ਐੱਸ. ਯੂਨਿਟ ਦੀ ਸ਼ਲਾਘਾ ਕੀਤੀ | ਅਖ਼ੀਰ ਵਿਚ ਪਿ੍ੰਸੀਪਲ ਦੁਆਰਾ ਜੇਤੂ ਵਲੰਟੀਅਰਾਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਡਾ. ਹਰਦਵਿੰਦਰ ਸਿੰਘ ਬਰਾੜ, ਦੌਲਧ ਸਿੰਘ ਬਰਾੜ, ਐੱਨ.ਐੱਸ.ਐੱਸ. ਇੰਚਾਰਜ ਪ੍ਰੋ. ਕੰਵਰਜੀਤ ਸਿੰਘ ਬਰਾੜ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਹਰਮੀਤ ਕੌਰ, ਪ੍ਰੋ. ਜਸਕਰਨ ਸਿੰਘ, ਸ਼ਮਿੰਦਰ ਸਿੰਘ ਮੜ੍ਹ ਅਤੇ ਵਲੰਟੀਅਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਤਨਾ ਪ੍ਰੀਖਿਆ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕਿਸਾਨ ਮੇਲੇ ਸੰਬੰਧੀ ਪ੍ਰੈੱਸ ਕਾਨਫ਼ਰੰਸ
Ad Position 24
No active advertisement