ਮੰਡੀ ਕਿੱਲਿਆਂਵਾਲੀ, 22 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)- ਪਿੰਡ ਵੜਿੰਗਖੇੜਾ ਦੇ ਨੇੜੇ ਅੱਜ ਸ਼ਾਮ ਕਰੀਬ ਚਾਰ ਵਜੇ ਇਕ ਦਰਦਨਾਕ ਹਾਦਸੇ 'ਚ ਮਾਲ ਗੱਡੀ ਦੀ ਲਪੇਟ 'ਚ ਆਉਣ ਕਰਕੇ ਇਕ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ | ਉਸ ਦੀ ਪਛਾਣ 45 ਸਾਲਾ ਸੁਖਵੰਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਚੰਨੂ (ਥਾਣਾ ਲੰਬੀ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਮਾਲ ਗੱਡੀ ਡੱਬਵਾਲੀ ਤੋਂ ਹਨੂੰਮਾਨਗੜ੍ਹ ਵੱਲ ਜਾ ਰਹੀ ਸੀ | ਉਸੇ ਦੌਰਾਨ ਰੇਲਵੇ ਲੀਹਾਂ ਕੋਲ ਸੁਖਵੰਤ ਸਿੰਘ ਗੱਡੀ ਦੀ ਲਪੇਟ ਵਿਚ ਆ ਗਿਆ | ਹਾਦਸੇ ਉਪਰੰਤ ਮੌਕੇ 'ਤੇ ਰੇਲਵੇ ਸਟੇਸ਼ਨ ਦਾ ਅਮਲਾ ਅਤੇ ਸਥਾਨਕ ਲੋਕ ਇਕੱਠੇ ਹੋ ਗਏ | ਜ਼ਖ਼ਮੀ ਸੁਖਵੰਤ ਸਿੰਘ ਨੂੰ ਮੰਡੀ ਡੱਬਵਾਲੀ ਐਂਬੂਲੈਂਸ ਸੇਵਾ ਟਰੱਸਟ ਦੇ ਚਾਲਕ ਕੁਲਵੰਤ ਸਿੰਘ ਵਲੋਂ ਸਬ ਡਵੀਜਨ ਹਸਪਤਾਲ ਡੱਬਵਾਲੀ ਪਹੁੰਚਾਇਆ ਗਿਆ | ਡਾਕਟਰਾਂ ਮੁਤਾਬਿਕ ਉਸ ਦੇ ਸਿਰ ਵਿਚ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ | ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਨੂੰ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ | ਪਿੰਡ ਚਨੂੰ ਦੇ ਲੋਕਾਂ ਅਨੁਸਾਰ ਸੁਖਵੰਤ ਸਿੰਘ ਰੋਜ਼ਾਨਾ ਆਪਣੇ ਪਿੰਡ ਤੋਂ ਡੱਬਵਾਲੀ ਵਿਚ ਦਿਹਾੜੀ-ਮਜ਼ਦੂਰੀ ਕਰਨ ਆਉਂਦਾ ਸੀ | ਹਾਲਾਂਕਿ ਉਸਦਾ ਵੜਿੰਗਖੇੜਾ ਨੇੜੇ ਰੇਲਵੇ ਲੀਹਾਂ ਕੋਲ ਪੁੱਜਣਾ ਸਵਾਲ ਖੜੇ ਕਰ ਰਿਹਾ ਹੈ | ਜੀ.ਆਰ.ਪੀ. ਸੰਗਤ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਵੜਿੰਗਖੇੜਾ ਦੇ ਸਟੇਸ਼ਨ ਮਾਸਟਰ ਜ਼ਰੀਏ ਇਕ ਵਿਅਕਤੀ ਦੇ ਮਾਲ ਗੱਡੀ ਦੀ ਲਪੇਟ ਵਿਚ ਆਉਣ ਦੀ ਸੂਚਨਾ ਮਿਲੀ ਹੈ, ਮਾਮਲੇ ਦੀ ਪੜਤਾਲ ਕੀਤੀ ਜਾ