21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਵਲੋਂ ਕੁਆਰਟਰ ਫ਼ਾਈਨਲ ਮੈਚ ਕਰਵਾਏ

ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਅੱਜ ਦੂਜੇ ਦਿਨ ਕੁਆਰਟਰ ਫ਼ਾਈਨਲ ਦੇ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ। ਪਹਿਲੇ ਕੁਆਰਟਰ ਫ਼ਾਈਨਨ ਮੈਚ ਵਿਚ ਮੁੱਖ ਮਹਿਮਾਨ ਸੁਖਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 22-09-2026
ਫ਼ਰੀਦਕੋਟ, 21 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਅੱਜ ਦੂਜੇ ਦਿਨ ਕੁਆਰਟਰ ਫ਼ਾਈਨਲ ਦੇ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ। ਪਹਿਲੇ ਕੁਆਰਟਰ ਫ਼ਾਈਨਨ ਮੈਚ ਵਿਚ ਮੁੱਖ ਮਹਿਮਾਨ ਸੁਖਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਸ਼ਾਮਿਲ ਹੋਏ। ਵਿਸ਼ੇਸ਼ ਤੌਰ ’ਤੇ ਜਸਪਿੰਦਰ ਸਿੰਘ ਠੇਕੇਦਾਰ, ਰਣਜੀਤ ਸਿੰਘ ਸਰਪੰਚ ਸੋਢੀ ਨਗਰ ਅਤੇ ਸੋਨੂੰ ਥਾਪਰ ਐਮ.ਡੀ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟਸੁਖੀਆ ਹਾਜ਼ਰ ਸਨ। ਇਹ ਮੈਚ ਮਾਝਾ ਯੂਨਾਈਟਿਡ ਕਲੱਬ ਗੁਰਦਾਸਪੁਰ ਅਤੇ ਫ਼ੁੱਟਬਾਲ ਕਲੱਬ ਬਠਿੰਡਾ ਵਿਚਕਾਰ ਖੇਡਿਆ ਗਿਆ। ਮਾਝਾ ਯੂਨਾਈਟਿਡ ਕਲੱਬ ਗੁਰਦਾਸਪੁਰ 2-1 ਨਾਲ ਜੇਤੂ ਰਿਹਾ। ਦੂਜਾ ਕੁਆਰਟਰ ਫ਼ਾਈਨਲ ਮੈਚ ਖ਼ਾਲਸਾ ਕਲੱਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਰੰਧਾਵਾ ਕਲੱਬ ਤਰਨਤਾਰਨ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ ਫ਼ਰੀਦਕੋਟ ਸ਼ਾਮਿਲ ਹੋਏ। ਜਦਕਿ ਸੰਦੀਪ ਮਲਹੋਤਰਾ ਏ.ਡੀ.ਸੀ. ਵਿਕਾਸ ਫ਼ਰੀਦਕੋਟ, ਸੁਪਰਡੈਂਟ ਮਨਪ੍ਰੀਤ ਸਿੰਘ, ਗੁਰਸ਼ਵਿੰਦਰ ਸਿੰਘ ਕਾਂਗਰਸੀ ਆਗੂ ਅਤੇ ਸ਼ੰਟੂ ਅਰੋੜਾ ਅਕਾਲੀ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਹ ਮੈਚ ਰੰਧਾਵਾ ਕਲੱਬ ਤਰਨਤਾਰਨ ਨੇ 5-1 ਨਾਲ ਜਿੱਤਿਆ। ਤੀਜਾ ਕੁਆਰਟਰ ਫ਼ਾਈਨਲ ਮੈਚ ਮੇਘਵਾ ਕਲੱਬ ਅਤੇ ਬਰਾਈਟ ਫ਼ਿਉਚਰ ਕਲੱਬ ਪਟਿਆਲਾ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮੁੱਖ ਮਹਿਮਾਨ ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਸ਼ਾਮਿਲ ਹੋਏ। ਵਿਸ਼ੇਸ਼ ਤੌਰ ’ਤੇ ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ ਪਹੁੰਚੇ। ਪੂਰੇ ਸਮੇਂ ਦੌਰਾਨ ਦੋਨੋਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ। ਪੈਨਲਟੀ ਕਿੱਕ ਰਾਹੀਂ ਬਰਾਈਟ ਫ਼ਿਉਚਰ ਕਲੱਬ ਪਟਿਆਲਾ 7-6 ਨਾਲ ਜੇਤੂ ਰਿਹਾ। ਇਸ ਮੌਕੇ ਕਲੱਬ ਦੇ ਪ੍ਰਧਾਨ ਤਾਰਾ ਚੰਦ, ਸ਼ਾਮ ਸੁੰਦਰ, ਰਸ਼ਪਾਲ ਸਿੰਘ ਸਰਾਂ, ਜਸਕਰਨ ਸਿੰਘ, ਸਰਬਜੀਤ ਸਿੰਘ ਸੇਖੋਂ, ਰਾਕੇਸ਼ ਕੁਮਾਰ, ਮਨਦੀਪ ਸਿੰਘ ਸਿਲਾਚੀ ਸਪੋਰਟਸ ਸੁਪਰਵਾਈਜ਼ਰ, ਸੋਨੂੰ, ਹਰਮਨਦੀਪ ਸਿੰਘ, ਇਕਬਾਲ ਮੇਲਾ, ਖੁਸ਼ਵਿੰਦਰ ਸਿੰਘ ਹੈਪੀ, ਇੰਦਰਜੀਤ ਸਿੰਘ, ਸੁਰਿੰਦਰ ਸਹੋਤਾ, ਨਵਪ੍ਰੀਤ ਸਿੰਘ, ਕੰਵਲਦੀਪ ਟਿੰਕਾ, ਦਵਿੰਦਰ ਬੈਂਸ, ਸੁਖਦੀਪ ਸਿੰਘ ਬਰਾੜ, ਰਾਜ ਕੁਮਾਰ, ਨੀਲ ਕਰਨ ਨੀਲੂ ਅਤੇ ਆਤਮਾ ਸਿੰਘ ਗਿੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ -24ਵਾਂ ਆਲ ਇੰਡੀਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ- ਸ਼ਾਹ ਸਤਨਾਮ ਕਿ੍ਕਟ ਅਕੈਡਮੀ ਤੇ ਵਰਮਾ ਕਲੱਬ ਲੁਧਿਆਣਾ ਸੈਮੀਫ਼ਾਈਨਲ ’ਚ... ਅਗਲੀ ਖ਼ਬਰ ਪੂਜਾ ਜਿੰਦਲ ਦੇ ਜਨਮ ਦਿਨ ਦੀ ਖੁਸ਼ੀ ’ਚ ਖ਼ੂਨਦਾਨ ਕੈਂਪ ਲਗਾਇਆ
Ad Position 24