14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਰਗਾੜੀ ਤੋਂ ਝੱਖੜਵਾਲਾ ਲਿੰਕ ਸੜਕ ਸੂਏ ਦੇ ਤੰਗ ਘੋਨੇ ਪੁਲ 'ਤੇ ਕੰਧਾਂ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 26-02-2026
ਬਰਗਾੜੀ, 25 ਫ਼ਰਵਰੀ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਤੋਂ ਪਿੰਡ ਝੱਖੜਵਾਲਾ ਜਾਂਦੀ ਲਿੰਕ ਸੜਕ ਵਿਚੋਂ ਲੰਘਦੇ ਸੂਏ ਦੇ ਪੁਲ ਦੀਆਂ ਦੋਵੇਂ ਕੰਧਾਂ ਬਹੁਤ ਸਮੇਂ ਤੋਂ ਢਹਿ ਚੁੱਕੀਆਂ ਹਨ ਅਤੇ ਪੁਲ ਬਿਲਕੁਲ ਘੋਨਾ ਹੋ ਚੁੱਕਿਆ ਹੈ | ਇੱਥੋਂ ਲੰਘਦੇ ਬਰਗਾੜੀ ਅਤੇ ਝੱਖੜਵਾਲਾ ਦੇ ਰਾਹਗੀਰਾਂ ਨੂੰ ਇਸ ਤੰਗ ਅਤੇ ਘੋਨੇ ਪੁਲ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਸਮੇਂ ਇੱਥੇ ਦੁਰਘਟਨਾ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ | ਇਸ ਪੁਲ 'ਤੇ ਲਿੰਕ ਸੜਕ ਦਾ ਕੁਝ ਮੋੜ ਵੀ ਪੈਂਦਾ ਹੈ, ਜਿਸ ਕਾਰਨ ਸੜਕ ਦਾ ਮੋੜ ਕੱਟਣ ਸਮੇਂ ਖਤਰਾ ਹੋਰ ਵਧ ਜਾਂਦਾ ਹੈ | ਇਸ ਪੁਲ ਦੀਆਂ ਕੰਧਾਂ ਬਹੁਤ ਸਮੇਂ ਤੋਂ ਡਿੱਗੀਆਂ ਹੋਈਆਂ ਹਨ ਅਤੇ ਕਿਸੇ ਵੀ ਸਬੰਧਿਤ ਮਹਿਕਮੇ ਨੇ ਇਸ ਘੋਨੇ ਪੁਲ ਦੀ ਸਾਰ ਨਹੀਂ ਲਈ | ਪੁਲ ਕੁਝ ਤੰਗ ਹੋਣ ਕਾਰਨ ਇਥੋਂ ਵੱਡੇ ਵਹੀਕਲ ਲੰਘਣ ਸਮੇਂ ਵੀ ਮੁਸ਼ਕਿਲ ਆਉਂਦੀ ਹੈ | ਵੱਡੇ ਟਰਾਲੇ ਜਾਂ ਕੰਬਾਈਨਾਂ ਆਦਿ ਲੰਘਣ ਸਮੇਂ ਵੀ ਮੁਸ਼ਕਿਲ ਆਉਂਦੀ ਹੈ | ਸੂਏ ਵਿਚ ਪਾਣੀ ਵਗਣ ਸਮੇਂ ਇਸ ਸੂਏ ਵਿਚ ਡਿੱਗੇ ਵਾਹਨ ਜਾਂ ਵਿਅਕਤੀ ਨੂੰ ਹੋਰ ਵੀ ਵਧੇਰੇ ਨੁਕਸਾਨ ਹੋ ਸਕਦਾ ਹੈ | ਕਸਬਾ ਬਰਗਾੜੀ ਅਤੇ ਝੱਖੜਵਾਲਾ ਦੇ ਰਾਹਗੀਰਾਂ, ਕਿਸਾਨਾਂ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਚੌੜਾ ਕਰਕੇ ਇਸ ਦੀਆਂ ਕੰਧਾਂ ਕੀਤੀਆਂ ਜਾਣ ਤਾਂ ਕਿ ਰਾਹਗੀਰਾਂ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਬਾਜਾਖਾਨਾ ਨੇੜਿਓਾ ਲੰਘਦੇ ਸੂਏ 'ਚੋਂ ਲਾਸ਼ ਬਰਾਮਦ ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24