14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਦੋ ਪਿਸਟਲਾਂ ਅਤੇ ਜ਼ਿੰਦਾ ਰੌਂਦਾਂ ਸਮੇਤ ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 26-02-2026
ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਦਾਣਾ ਮੰਡੀ ਗੇਟ ਨੰਬਰ ਇਕ ਕੋਟਕਪੂਰਾ 'ਤੇ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਉਰਫ਼ ਮੰਨੂ ਆਪਣੀ ਕਾਰ ਸਵਿਫ਼ਟ, ਰੰਗ ਚਿੱਟਾ ਤੇ ਕੋਟਕਪੂਰਾ ਮੋਗਾ ਰੋਡ ਵਾਲੇ ਬਾਈਪਾਸ ਉਪਰ ਪੁਲ਼ ਦੇ ਥੱਲੇ ਬਠਿੰਡੇ ਵੱਲ ਨੂੰ ਮੂੰਹ ਕਰਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਬੈਠਾ ਹੈ | ਜਿਸ ਪਾਸ ਨਾਜਾਇਜ਼ ਅਸਲਾ ਵੀ ਹੈ | ਪੁਲਿਸ ਪਾਰਟੀ ਨੇ ਮੌਕੇ 'ਤੇ ਕਾਰਵਾਈ ਕਰਦਿਆਂ ਇਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 2 ਰੌਂਦ ਜਿੰਦਾ 32 ਬੋਰ, 1 ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਅਤੇ 2 ਰੌਂਦ ਜਿੰਦਾ 30 ਬੋਰ, ਇਕ ਮਾਰੂਤੀ ਸਵਿਫ਼ਟ, ਇਕ ਮੋਬਾਈਲ ਫ਼ੋਨ ਮਾਰਕਾ ਵੀਵੋ ਅਤੇ ਤਲਾਸ਼ੀ ਦੌਰਾਨ ਭਾਰਤੀ ਕਰੰਸੀ 500 ਰੁਪਏ ਸਮੇਤ ਮਨਪ੍ਰੀਤ ਸਿੰਘ ਉਰਫ ਮੰਨੂ ਪੁੱਤਰ ਬੂਟਾ ਸਿੰਘ ਵਾਸੀ ਕਾਂਵਾਂਵਾਲੀ, ਜ਼ਿਲ੍ਹਾ ਮੋਗਾ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜਦੋਂ ਵਿਦਿਆਰਥੀ ਆਗੂ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਕੀਤੇ ਬੇਬਾਕ ਸਵਾਲ ਅਗਲੀ ਖ਼ਬਰ ਬਾਜਾਖਾਨਾ ਨੇੜਿਓਾ ਲੰਘਦੇ ਸੂਏ 'ਚੋਂ ਲਾਸ਼ ਬਰਾਮਦ
Ad Position 24