14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਾਦਿਕ ਤੋਂ ਜੰਡ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 26-02-2026
ਸਾਦਿਕ, 25 ਫ਼ਰਵਰੀ (ਆਰ. ਐਸ. ਧੁੰਨਾ)-ਸਾਦਿਕ ਤੋਂ ਇਤਿਹਾਸਕ ਗੁਰਦੁਆਰਾ ਜੰਡ ਸਾਹਿਬ ਨੂੰ ਜਾਣ ਵਾਲੀ ਸੜਕ ਜੋ ਕਈ ਥਾਵਾਂ ਤੋਂ ਟੁੱਟੀ ਹੋਣ ਕਰਕੇ ਉਸ ਤੇ ਕਾਫ਼ੀ ਸਮੇਂ ਤੋਂ ਪੱਥਰ ਪਾਇਆ ਹੋਇਆ ਹੈ, ਜਿਸ ਕਰਕੇ ਇੱਕੋਂ ਲੰਘਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉੱਡਦੀ ਧੂੜ ਮਿੱਟੀ ਕਾਰਨ ਆਮ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ | ਇਹ ਸੜਕ ਜੋ ਪਿੰਡ ਘੁੱਦੂਵਾਲਾ, ਭਾਗ ਸਿੰਘ ਵਾਲਾ, ਮਰਾੜ੍ਹ ਆਦਿ ਵਿਚ ਦੀ ਹੁੰਦੀ ਹੋਈ, ਇਤਿਹਾਸਕ ਗੁਰਦੁਆਰਾ ਜੰਡ ਸਾਹਿਬ ਤੱਕ ਜਾਂਦੀ ਹੈ ਤੇ ਅੱਗੋਂ ਹੋਰਨਾਂ ਪਿੰਡਾਂ ਵਿਚ ਦੀ ਲੰਘਦੀ ਮੰਡੀ ਗੁਰੂਹਰਸਹਾਏ ਪਹੁੰਚਦੀ ਹੈ | ਇਸ ਸੜਕ 'ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਕਰੀਬ ਪੰਜ ਸਕੂਲ (ਸਰਕਾਰੀ/ਗੈਰ ਸਰਕਾਰੀ), ਨਵਾਂ ਬਣਿਆ ਮਿ੍ਤਕ ਦੇਹ ਸੰਭਾਲ ਘਰ ਤੇ ਇਕ ਵਾਟਰ ਵਰਕਸ ਪੈਂਦਾ ਹੈ | ਸਕੂਲਾਂ ਵਿਚ ਆਉਣ ਜਾਣ ਲਈ ਸਕੂਲੀ ਵੈਨਾਂ ਅਤੇ ਬੱਚਿਆਂ ਨੂੰ ਵੀ ਇਸ ਰਸਤੇ ਤੋਂ ਗੁਜ਼ਰਨਾ ਔਖਾ ਹੋ ਜਾਂਦਾ ਹੈ | ਪਿੰਡ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਲੋਕਾਂ ਦੀ ਇਸ ਵੱਡੀ ਮੁਸ਼ਕਿਲ ਵੱਲ ਫੌਰੀ ਧਿਆਨ ਦੇ ਕੇ ਇਸ ਸੜਕ 'ਤੇ ਪਾਏ ਗਏ ਪੱਥਰ 'ਤੇ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਲੋਕ ਕਿਸੇ ਹਾਦਸੇ ਤੋਂ ਬਚ ਸਕਣ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਆਈ.ਟੀ.ਆਈਜ਼ ਦੇ ਕੱਚੇ ਇੰਸਟਰਕਟਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ
Ad Position 24