14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬੀ. ਐਮ. ਡੀ. ਜਾਂਚ ਕੈਂਪ 'ਚ 57 ਮਰੀਜ਼ਾਂ ਦੀ ਸਿਹਤ ਜਾਂਚ

Ad Position 21
No active advertisement
ਅਜੀਤ ਡੈਸਕ 26-02-2026
ਫ਼ਰੀਦਕੋਟ, 25 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਮਧੂ ਨਰਸਿੰਗ ਹੋਮ ਦੇ ਸਹਿਯੋਗ ਨਾਲ ਬੀ.ਐਮ.ਡੀ ਦਾ ਕੈਂਪ ਲਗਾਇਆ | ਡਾ. ਸੰਜੀਵ ਗੋਇਲ ਨੇ ਮਰੀਜ਼ਾਂ ਅਤੇ ਕਲੱਬ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ | ਡਾ. ਮਧੂ ਗੋਇਲ ਨੇ ਦੱਸਿਆ ਕਿ ਇਹ ਕੈਂਪ ਹੱਡੀਆਂ ਅੰਦਰ ਕੈਲਸ਼ੀਅਮ ਦੀ ਘਾਟ ਪਤਾ ਕਰਨ ਲਈ ਲਗਾਇਆ ਗਿਆ | ਕੈਂਪ 'ਚ ਦਿੱਲੀ ਤੋਂ ਆਏ ਗੁਜਿੰਦਰ ਚੌਹਾਨ ਨੇ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ 'ਚ 57 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਪਾਸਟ ਡਿਸਟਿ੍ਕ ਗਵਰਨਰ ਲਾਈਨ ਇੰਜੀਨੀਅਰ ਰਾਜੀਵ ਗੋਇਲ, ਡਾ. ਗੁਰਸੇਵਕ ਸਿੰਘ, ਸਵਰਨਜੀਤ ਸਿੰਘ ਗਿੱਲ, ਡਾ. ਜੁਗਰਾਜ ਸਿੰਘ, ਤਰਵਿੰਦਰ ਸਿੰਘ, ਦਿਲਦੀਪ ਸਿੰਘ ਪਟੇਲ, ਰਾਜੇਸ਼ ਧਿੰਗੜਾ, ਜਨਿੰਦਰ ਜੈਨ, ਜਗਜੀਤ ਧਿੰਗੜਾ, ਡਾ. ਵਿਕਾਸ ਜਿੰਦਲ, ਗੁਰਵਿੰਦਰ ਸਿੰਘ ਧਿੰਗੜਾ ਅਤੇ ਰਾਜ ਕੁਮਾਰ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਪੀ. ਐਸ. ਈ. ਬੀ. ਫ਼ੈਡਰੇਸ਼ਨ ਏਟਕ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ
Ad Position 24