22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਹੈਰੋਇਨ ਸਮੇਤ ਔਰਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 27-02-2026
ਕੋਟਕਪੂਰਾ, 26 ਫ਼ਰਵਰੀ (ਮੋਹਰ ਸਿੰਘ ਗਿੱਲ)-ਹੌਲਦਾਰ ਸੁਖਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ-ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਪਿੰਡ ਕੋਟਸੁਖੀਆ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਪਿੰਡ ਕੋਟਸੁਖੀਆ ਤੋਂ ਕਰੀਬ ਇਕ ਕਿਲੋਮੀਟਰ ਪਿੱਛੇ ਸੀ ਤਾਂ ਸੜਕ ਦੇ ਸੱਜੇ ਹੱਥ ਬਣੇ ਮੋਟਰ ਵਾਲੇ ਕੋਠੇ ਦੇ ਨਾਲ ਲੱਗੇ ਬੋਹੜ ਦੇ ਦਰੱਖ਼ਤ ਥੱਲੇ ਪਏ ਸੀਮਿੰਟਿਡ ਬੈਂਚ 'ਤੇ ਇਕ ਔਰਤ ਇਕੱਲੀ ਬੈਠੀ ਦਿਖਾਈ ਦਿੱਤੀ | ਜਦ ਹੌਲਦਾਰ ਨੇ ਸਰਸਰੀ ਤੌਰ 'ਤੇ ਉਕਤ ਔਰਤ ਨੂੰ ਸੁੰਨਸਾਨ ਰਸਤੇ 'ਤੇ ਇਕੱਲੇ ਬੈਠਣ ਦਾ ਕਾਰਨ ਪੁੱਛਣ ਲਈ ਗੱਡੀ ਰੋਕੀ ਤਾਂ ਉਕਤ ਔਰਤ ਨੇ ਅਚਾਨਕ ਆਪਣੇ ਸੱਜੇ ਹੱਥ ਵਿਚ ਫੜੀ ਕੋਈ ਚੀਜ਼ ਵਗਾਹ ਕੇ ਜ਼ਮੀਨ 'ਤੇ ਸੁੱਟ ਦਿੱਤੀ | ਨਜ਼ਦੀਕ ਜਾ ਕੇ ਵੇਖਿਆ ਤਾਂ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਸੀ, ਜਿਸ ਵਿਚੋਂ 6.75 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਪਾਰਟੀ ਨੇ ਪਿੰਡ ਕੋਟਸੁਖੀਆ ਦੀ ਵਸਨੀਕ ਉਕਤ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |


Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਸਾਇੰਸ ਉਲੰਪਿਆਡ 'ਚ 23 ਸੋਨ ਮੈਡਲ ਜਿੱਤੇ ਅਗਲੀ ਖ਼ਬਰ ਅਰਸ਼ ਸੱਚਰ ਨੇ ਨਹਿਰੂ ਸਟੇਡੀਅਮ ਦਾ ਮਸਲਾ ਉਠਾਇਆ • ਅਧਿਕਾਰੀਆਂ ਵਲੋਂ ਕਾਰਵਾਈ ਸ਼ੁਰੂ
Ad Position 24