22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਵਿਦਿਆਰਥੀਆਂ ਸਾਇੰਸ ਉਲੰਪਿਆਡ 'ਚ 23 ਸੋਨ ਮੈਡਲ ਜਿੱਤੇ

Ad Position 21
No active advertisement
ਅਜੀਤ ਡੈਸਕ 27-02-2026
ਕੋਟਕਪੂਰਾ, 26 ਫ਼ਰਵਰੀ (ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਪਿਛਲੇ ਸਾਲ ਕਰਵਾਏ ਗਏ ਕੌਮਾਂਤਰੀ ਸਾਇੰਸ ਉਲੰਪਿਆਡ 'ਚ ਸਕੂਲ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ¢ ਇਸ ਉਲੰਪਿਆਡ 'ਚ ਦੇਸ਼ਾਂ-ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੇ ਤੀਜੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ 23 ਸੋਨ ਮੈਡਲ ਜਿੱਤ ਕੇ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਸਵੇਰ ਦੀ ਸਭਾ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ 'ਚ ਰੁਚੀ ਰੱਖਣ ਨੂੰ ਵੀ ਮਹੱਤਤਾ ਦੇਣੀ ਚਾਹੀਦੀ¢ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਅਤੇ ਇਕਾਗਰਤਾ 'ਚ ਸਹਾਈ ਹੁੰਦੀਆਂ ਹਨ¢ ਉਨ੍ਹਾਂ ਸਾਇੰਸ ਵਿਭਾਗ ਦੇ ਮੁਖੀ ਕੁਨਾਲ ਮੋਂਗਾ, ਸ਼ਵੇਤਾ ਗੁਪਤਾ, ਸੁਖਜੀਤ ਕੌਰ, ਯਸ਼ਪਾਲ ਸਿੰਘ, ਨਵਨੀਤ ਕੌਰ, ਤੀਰਥ ਸਿੰਘ ਗਿੱਲ, ਰਸ਼ਮੀ ਅਤੇ ਨੈਨਸੀ ਮਿੱਤਲ ਨੂੰ ਇਸ ਵੱਡੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ¢ ਸਕੂਲ ਦੇ ਡਾਇਰੈਕਟਰ ਵੀ.ਕੇ ਚੋਪੜਾ, ਚੇਅਰਮੈਨ ਅਜੈ ਗੋਸੁਵਾਮੀ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਆਰ.ਓ ਸਮਿਤਾ ਸ਼ਰਮਾ ਅਤੇ ਲੋਕਲ ਕਮੇਟੀ ਮੈਂਬਰ ਰਾਜਕੁਮਾਰ ਅਗਰਵਾਲ ਨੇ ਬੱਚਿਆਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ¢
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਐਸ.ਡੀ.ਐਮ ਸੁਖਰਾਜ ਸਿੰਘ ਢਿੱਲੋਂ ਦਾ ਸਵਾਗਤ ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਗਿ੍ਫ਼ਤਾਰ
Ad Position 24