ਬਰਗਾੜੀ, 26 ਫ਼ਰਵਰੀ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੇ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਲੋਕਾਂ ਨੂੰ 24 ਘੰਟੇ ਸਸਤੀਆਂ ਮੈਡੀਕਲ ਸਹੂਲਤਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਰਕਾਰ ਬਿਨਾਂ ਸ਼ਰਤ ਰਜਿਟਰਡ ਕਰੇ ਤਾਂ ਕਿ ਮੈਡੀਕਲ ਪ੍ਰੈਕਟੀਸ਼ਨਰ ਬਿਨਾਂ ਕਿਸੇ ਝਿਜਕ ਦੇ ਲੋਕਾਂ ਦੀ ਸੇਵਾ ਕਰ ਸਕਣ | ਮੈਡੀਕਲ ਪ੍ਰੈਕਟੀਸ਼ਨਰ ਪਿੰਡਾਂ ਦੇ ਲੋਕਾਂ ਦਾ 24 ਘੰਟੇ ਮੁਢਲਾ ਇਲਾਜ ਕਰਦੇ ਹਨ ਜਦੋਂ ਕਿ ਸਾਰੇ ਪਿੰਡਾਂ ਵਿਚ ਸਰਕਾਰੀ ਹਸਪਤਾਲ ਨਹੀਂ ਹਨ | ਜਿਨ੍ਹਾਂ ਪਿੰਡਾਂ ਵਿਚ ਸਰਕਾਰੀ ਕਲੀਨਿਕ ਹਨ, ਉੱਥੇ ਵੀ ਸਰਕਾਰੀ ਡਾਕਟਰ ਦਿਨ ਦੇ ਕੁਝ ਘੰਟੇ ਹੀ ਹੁੰਦੇ ਹਨ ਅਤੇ ਜ਼ਿਆਦਾਤਰ ਬਾਕੀ ਸਮਾਂ ਮੈਡੀਕਲ ਪ੍ਰੈਕਟੀਸ਼ਨਰ ਹੀ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕਰਦੇ ਹਨ | ਪੰਜਾਬ ਸਰਕਾਰ ਪਿੰਡਾਂ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜਲਦ ਰਜਿਟਰਡ ਕਰੇ |