22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

'ਪੂਰਾ ਪੰਜਾਬ ਲਹਿਰ' ਹੇਠ ਜਨਤਕ ਦਸਤਖ਼ਤ ਪਟੀਸ਼ਨ ਮੁਹਿੰਮ ਨੂੰ ਜ਼ੋਰਦਾਰ ਸਮਰਥਨ

Ad Position 21
No active advertisement
ਅਜੀਤ ਡੈਸਕ 27-02-2026
ਫ਼ਰੀਦਕੋਟ, 26 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮਿਸਲ ਸਤਲੁਜ ਵਲੋਂ 'ਪੂਰਾ ਪੰਜਾਬ ਲਹਿਰ' ਹੇਠ ਇਤਿਹਾਸਕ ਧਰਤੀ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਜਨਤਕ ਦਸਤਖ਼ਤ ਪਟੀਸ਼ਨ ਭਰਵਾਉਣ ਅਤੇ ਘਰ ਘਰ ਇਸ ਮੁਹਿੰਮ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ ਦੀ ਅਗਵਾਈ ਰਣਪਿੰਦਰ ਸਿੰਘ ਗੋਲਡੀ ਸੂਬਾ ਸਕੱਤਰ ਅਤੇ ਹਰਦੇਵ ਸਿੰਘ ਬਰਾੜ ਪ੍ਰਧਾਨ ਕਿਸਾਨ ਵਿੰਗ ਮਾਲਵਾ ਜ਼ੋਨ ਕਰ ਰਹੇ ਹਨ | ਕੈਂਪ 'ਚ ਵੱਡੀ ਗਿਣਤੀ ਵਿਚ ਪੰਜਾਬ ਹਿਤੈਸ਼ੀ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਦਸਤਖ਼ਤ ਰਾਹੀਂ ਲਹਿਰ ਨੂੰ ਮਜ਼ਬੂਤ ਸਮਰਥਨ ਦਿੱਤਾ | ਰਣਪਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਸੰਗਤ ਅਤੇ ਜਨਤਾ ਵਲੋਂ ਪ੍ਰਗਟ ਕੀਤਾ ਗਿਆ ਉਤਸ਼ਾਹ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਪੰਜਾਬ ਦੇ ਸੰਵਿਧਾਨਕ ਹੱਕਾਂ, ਆਰਥਿਕ ਖੁਦਮੁਖਤਿਆਰੀ ਅਤੇ ਸਮਾਜਿਕ ਨਿਆਂ ਲਈ ਲੋਕ ਜਾਗਰੂਕ ਹਨ ਅਤੇ ਇਕ ਮਜ਼ਬੂਤ ਆਵਾਜ਼ ਖੜੀ ਕਰਨ ਲਈ ਤਿਆਰ ਹਨ | 'ਪੂਰਾ ਪੰਜਾਬ ਲਹਿਰ' ਦਾ ਮਕਸਦ ਪੰਜਾਬ ਦੇ ਹੱਕਾਂ ਦੀ ਪੂਰੀ ਪ੍ਰਾਪਤੀ ਅਤੇ ਰਾਜ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖਣਾ ਹੈ | ਹਰਦੇਵ ਸਿੰਘ ਬਰਾੜ ਨੇ ਅਪੀਲ ਕੀਤੀ ਕਿ ਮਿਸਲ ਸਤਲੁਜ ਵਲੋਂ ਆਰੰਭ ਕੀਤੀ 'ਪੂਰਾ ਪੰਜਾਬ ਲਹਿਰ' ਨਾਲ ਹਰ ਪੰਜਾਬ ਵਾਸੀ ਨੂੰ ਖੜ੍ਹਨਾ ਚਾਹੀਦਾ ਹੈ | ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਜਨ ਅੰਦੋਲਨ ਨੂੰ ਹਰ ਪਿੰਡ, ਹਰ ਸ਼ਹਿਰ ਅਤੇ ਹਰ ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹ ਲਹਿਰ ਇਕ ਵਿਆਪਕ ਜਨਚੇਤਨਾ ਵਿਚ ਬਦਲ ਸਕੇ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਜੁੜੀ ਜ਼ਿੰਮੇਵਾਰੀ ਹੈ | ਇਸ ਮੌਕੇ ਟਿੱਲਾ ਸ਼ੇਖ ਫ਼ਰੀਦ ਜੀ ਪ੍ਰਧਾਨ ਐਡਵੋਕੇਟ ਸਿਮਰਨਜੀਤ ਸਿੰਘ ਸੇਖੋਂ ਵਲੋਂ ਜਿੱਥੇ ਇਸ ਜਨਤਕ ਦਸਤਖ਼ਤ ਪਟੀਸ਼ਨ ਉਪਰ ਖੁਦ ਦਸਤਖ਼ਤ ਕੀਤੇ ਗਏ, ਉੱਥੇ ਹੀ ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਨਾਲ ਸਮੂਹ ਪੰਜਾਬੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਜੁੜਨ |
Ad Position 22
No active advertisement
ਪਿਛਲੀ ਖ਼ਬਰ 'ਮੇਰੀ ਰਸੋਈ' ਯੋਜਨਾ ਸ਼ਲਾਘਾਯੋਗ-ਡਾ. ਹਰਪਾਲ ਢਿੱਲਵਾਂ ਅਗਲੀ ਖ਼ਬਰ 'ਮੇਰੀ ਰਸੋਈ' ਯੋਜਨਾ ਸ਼ਲਾਘਾਯੋਗ-ਡਾ. ਹਰਪਾਲ ਢਿੱਲਵਾਂ
Ad Position 24