ਸਾਦਿਕ, 26 ਫ਼ਰਵਰੀ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਸਾਦਿਕ (ਫ਼ਰੀਦਕੋਟ) ਦੇ ਪ੍ਰਧਾਨ ਸਰਬਜੀਤ ਸਿੰਘ ਝੋਕ ਸਰਕਾਰੀ ਦੀ ਪ੍ਰਧਾਨਗੀ ਹੇਠ ਪਿੰਡ ਢਿੱਲਵਾਂ ਖੁਰਦ ਦੀ ਇਕਾਈ ਦੀ ਚੋਣ ਪੰਜਾਬ ਦੇ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੀਤੀ ਗਈ | ਸਰਬਸੰਮਤੀ ਨਾਲ ਹੋਈ ਇਸ ਚੋਣ ਵਿਚ ਜਸਵਿੰਦਰ ਸਿੰਘ ਉਰਫ ਰਾਜਾ ਢਿੱਲੋਂ ਨੂੰ ਇਕਾਈ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਢਿੱਲੋਂ, ਸਕੱਤਰ ਜਨਰਲ ਗੁਰਸੇਵਕ ਸਿੰਘ ਸਿਬੀਆ, ਮੀਤ ਪ੍ਰਧਾਨ ਮਨਜਿੰਦਰ ਸਿੰਘ ਖੋਸਾ, ਮੀਤ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ, ਵਿੱਤ ਸਕੱਤਰ ਜਸ਼ਨਦੀਪ ਸਿੰਘ ਢਿੱਲੋਂ ਅਤੇ ਮਨਜੀਤ ਸਿੰਘ ਢਿੱਲੋਂ ਕਮੇਟੀ ਮੈਂਬਰ ਚੁਣੇ ਗਏ | ਪਿੰਡ ਪੱਧਰੀ ਇਸ ਕਮੇਟੀ ਦੀ ਚੋਣ ਜ਼ਿਲ੍ਹਾ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ, ਸਕੱਤਰ ਜਨਰਲ ਨਿਰਭੈ ਸਿੰਘ ਗੁੱਜਰ, ਜਸਦੇਵਪਾਲ ਸਿੰਘ ਚੱਕ ਸਾਹੂ, ਗੁਰਜੰਟ ਸਿੰਘ ਸਾਦਿਕ ਅਤੇ ਗੁਰਜੀਤ ਸਿੰਘ ਸੋਨੀ ਦੀ ਨਿਗਰਾਨੀ ਹੇਠ ਹੋਈ |