22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੀਨੀਅਰ ਸਿਟੀਜ਼ਨ ਅਤੇ ਵਿਕਲਾਂਗ ਵਿਅਕਤੀਆਂ ਦੀ ਸਹਾਇਤਾ ਲਈ ਕੈਂਪ ਪਹਿਲੀ ਨੂੰ

Ad Position 21
No active advertisement
ਅਜੀਤ ਡੈਸਕ 27-02-2026

ਬਰਗਾੜੀ, 26 ਫ਼ਰਵਰੀ (ਲਖਵਿੰਦਰ ਸ਼ਰਮਾ)- ਭਾਰਤ ਸਰਕਾਰ ਦੇ ਰੁਦਰਾ ਆਸਰਾ ਸੈਂਟਰ ਬਠਿੰਡਾ, ਭਾਰਤੀ ਜਨਤਾ ਪਾਰਟੀ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਪਹਿਲੀ ਮਾਰਚ ਐਤਵਾਰ ਨੂੰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਲੰਬਵਾਲੀ ਵਿਖੇ 60 ਸਾਲ ਤੋਂ ਉਪਰ ਬਜ਼ੁਰਗਾਂ ਅਤੇ ਵਿਕਲਾਂਗ ਲੋਕਾਂ ਲਈ ਮੁਫ਼ਤ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਬਰਗਾੜੀ, ਜਸਪਾਲ ਸਿੰਘ ਪੰਜਗਰਾਈਾ ਅਤੇ ਪੰਚ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਲੋੜਵੰਦਾਂ ਲਈ ਵੀਲ ਚੇਅਰ, ਖੂੰਡੀਆਂ, ਬੈਲਟਾਂ, ਫਲੱਸ਼ ਸੀਟਾਂ, ਬਾਕਰ, ਕੰਨਾਂ ਵਾਲੀਆਂ ਮਸ਼ੀਨਾਂ, ਟਰਾਈ ਸਾਈਕਲ, ਬਿਜਲੀ ਚਾਰਜ ਵਾਲੀਆਂ ਸਕੂਟਰੀਆਂ, ਬਿਸਾਖੀਆਂ ਆਦਿ ਦਿੱਤੀਆਂ ਜਾਣਗੀਆਂ | ਲੋੜਵੰਦ ਲੋਕ ਇਹ ਸਹੂਲਤਾਂ ਲੈਣ ਲਈ ਆਧਾਰ ਕਾਰਡ, ਆਮਦਨ ਸਰਟੀਫਿਕੇਟ ਸਰਪੰਚ ਤੋਂ ਤਸਦੀਕ, ਪਾਸਪੋਰਟ ਫ਼ੋਟੋ ਲੈ ਕੇ ਆਉਣ | ਕੈਂਪ ਤੋਂ ਪਹਿਲਾਂ ਕੋਈ ਜਾਣਕਾਰੀ ਲੈਣ ਲਈ ਇਨ੍ਹਾਂ ਉਪਰੋਕਤ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਇਸ ਸੰਸਥਾ ਨੇ ਪਹਿਲਾਂ ਵੀ ਅਨੇਕਾਂ ਵਾਰ ਬਰਗਾੜੀ, ਪੰਜਗਰਾਈਾ, ਲੰਭਵਾਲੀ ਆਦਿ ਪਿੰਡਾਂ ਵਿਚ ਲੋੜਵੰਦ ਲੋਕਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ, ਬਿਜਲੀ ਵਾਲੀਆਂ ਸਕੂਟਰੀਆਂ, ਵਹੀਲ ਚੇਅਰਾਂ, ਬਾਕਰ, ਟਰਾਈ ਸਾਈਕਲ ਆਦਿ ਮੁਫ਼ਤ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਦੀ ਬਰਸੀ 'ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ 'ਚ ਕੁਦਰਤੀ ਆਫ਼ਤਾਂ ਪ੍ਰਬੰਧਨ ਸੰਬੰਧੀ ਸੈਮੀਨਾਰ
Ad Position 24