ਬਾਜਾਖਾਨਾ, 26 ਫ਼ਰਵਰੀ (ਜਗਦੀਪ ਸਿੰਘ ਗਿੱਲ)-ਇੱਥੋਂ ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਅਤੇ ਵਾੜਾ ਭਾਈ ਕਾ ਵਿਖੇ ਆਰ.ਜੀ.ਆਰ. ਸੈੱਲ ਵਲੋਂ ਪ੍ਰਾਣ ਪ੍ਰੈਜੈਕਟ ਤਹਿਤ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਿੱਟੀ, ਹਵਾ, ਪਾਣੀ ਦੀ ਸਾਭ ਸੰਭਾਲ ਬਾਰੇ ਜਾਣਾਕਰੀ ਦਿੱਤੀ ਗਈ | ਡਾ. ਹਰਮਨਪ੍ਰੀਤ ਖੇਤੀਬਾੜੀ ਵਿਕਾਸ ਅਫ਼ਸਰ ਬਾਜਾਖਾਨਾ ਨੇ ਕਿਸਾਨ ਬੀਬੀਆਂ ਨੂੰ ਉਨ੍ਹਾਂ ਦੀ ਸਿਹਤ ਸੰਭਾਲ, ਨਿਊਟ੍ਰੀਸ਼ਨ ਅਤੇ ਘਰੇਲੂ ਬਗੀਚੀ ਬਾਰੇ ਵਿਸਥਾਰ ਨਾਲ ਦੱਸਿਆ | ਆਰ.ਜੀ.ਆਰ. ਸੈੱਲ ਦੇ ਅਰਸ਼ਦੀਪ ਸਿੰਘ ਨੇ ਪ੍ਰਾਣ ਪ੍ਰੋਜੈਕਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸੁਖਜਿੰਦਰ ਸਿੰਘ ਨੇ ਕਿਸਾਨ ਬੀਬੀਆਂ ਨੂੰ ਮੌਸਮੀ ਸਬਜੀਆਂ ਅਤੇ ਫ਼ਲਾਂ ਬਾਰੇ ਜਾਣਕਾਰੀ ਦਿੱਤੀ | ਆਰ.ਜੀ.ਆਰ.ਸੈੱਲ ਵਲੋਂ ਘਰੇਲ ਬਗੀਚੀ ਲਗਾਉਣ ਲਈ ਉਤਸ਼ਾਹਿਤ ਕਰਦਿਆਂ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਆਰ.ਜੀ.ਆਰ. ਸੈੱਲ ਦੇ ਅਧਿਕਾਰੀਆਂ ਗੁਰਮੁੱਖ ਸਿੰਘ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ |