ਜੈਤੋ, 27 ਫਰਵਰੀ (ਗੁਰਮੀਤਪਾਲ ਰੋੜੀਕਪੂਰਾ)-ਨੇੜਨੇ ਪਿੰਡ ਭਗਤੂਆਣਾ (ਰਾਮਗੜ੍ਹ) ਦੇ ਸੇਵਾਜੀਤ ਸਿੰਘ 'ਬੌਬੀ' ਦੁੱਲਟ 'ਤੇ ਸਤਵੰਤ ਕੌਰ ਦੁਲੱਟ ਦੇ ਮਾਤਾ, ਗੁਣਤਾਸ ਸਿੰਘ ਦੁੱਲਟ ਤੇ ਸਨਮੁੱਖਤਾਰ ਕੌਰ ਦੁਲੱਟ ਦੇ ਦਾਦੀ ਅਤੇ ਨੌਜਵਾਨ ਆਗੂ ਤਰਲੋਚਨ ਸਿੰਘ ਦੁੱਲਟ ਭਗਤੂਆਣਾ ਦੇ ਮਾਸੀ ਗੁਰਚਰਨ ਕੌਰ ਦੁੱਲਟ ਪਤਨੀ ਸਵ. ਪ੍ਰੀਤਮ ਸਿੰਘ ਦੁੱਲਟ ਦਾ ਬੀਤੇ ਗੁਰੂ ਚਰਨਾਂ 'ਚ ਜਾ ਬਿਰਾਜੇ | ਇਸ ਦੁੱਖ ਦੀ ਘੜੀ 'ਚ ਗੁਰਚਰਨ ਕੌਰ ਦੁੱਲਟ ਦੇ ਪਰਿਵਾਰ ਨਾਲ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ ਦੁੱਖ ਸਾਂਝਾ ਕੀਤਾ | ਉਨ੍ਹਾਂ ਸਰੂਪਇੰਦਰ ਸਿੰਘ ਦੁੱਲਟ, ਸੇਵਾਜੀਤ ਸਿੰਘ 'ਬੌਬੀ' ਦੁੱਲਟ ਅਤੇ ਤਰਲੋਚਨ ਸਿੰਘ ਦੁੱਲਟ ਭਗਤੂਆਣਾ ਇਲਾਕੇ ਦੇ ਸੰਸਕਾਰੀ ਪਰਿਵਾਰ ਹਨ, ਉਨ੍ਹਾਂ ਮਾਤਾ ਗੁਰਚਰਨ ਕੌਰ ਬਾਰੇ ਕਿਹਾ ਕਿ ਉਨ੍ਹਾਂ ਪਰਿਵਾਰ ਦੀ ਤਰੱਕੀ ਨਾਲ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ | ਇਸ ਦੁੱਖ ਘੜੀ 'ਚ ਸਾਬਕਾ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸ਼ੋ੍ਰਮਣੀ ਅਕਾਲੀ ਦਲ (ਬ) ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜੱਥੇਦਾਰ ਸ਼ੇਰ ਸਿੰਘ ਮੰਡ, ਸਿੰਚਾਈ ਵਿਭਾਗ ਪੰਜਾਬ ਦੇ ਸਾਬਕਾ ਮੁੱਖ ਇੰਜਨੀਅਰ ਅਮਰਜੀਤ ਸਿੰਘ ਦੁੱਲਟ, ਹਲਕਾ ਜੈਤੋ ਦੇ ਇੰਚਰਾਜ ਸੂਬਾ ਸਿੰਘ ਬਾਦਲ, ਸੂਰਜ ਭਰਦਵਾਜ, ਪਵਨ ਗੋਇਲ, ਲਾਲੀ ਸਰਪੰਚ ਚੰਦਭਾਨ, ਗੁਰਜੀਤ ਸਿੰਘ ਦੁੱਲਟ, ਲਵਪ੍ਰੀਤ ਸਿੰਘ ਬਰਾੜ ਜੈਤੋ, ਜੈਲਦਾਰ ਯਾਦਵਿੰਦਰ ਸਿੰਘ ਯਾਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੁਲਤਾਰ ਸਿੰਘ ਬਰਾੜ ਸੰਧਵਾਂ, ਕਰਨ ਸਿੰਘ ਦੁੱਲਟ ਭਗਤੂਆਣਾ, ਮਾਨਵਜੀਤ ਸਿੰਘ ਦੁੱਲਟ ਭਗਤੂਆਣਾ, ਗੁਰਜੇਪਾਲ ਸਿੰਘ ਦੁੱਲਟ ਭਗਤੂਆਣਾ, ਲੱਖਜੀਤ ਸਿੰਘ ਦੁੱਲਟ, ਆਦੇਸ਼ਵਰ ਸਿੰਘ ਦੁੱਲਟ, ਪਿ੍ਥਵੀ ਸਿੰਘ ਦੁੱਲਟ, ਗਗਨ ਸਿੰਘ ਜੱਸੜ, ਦਲਜੀਤ ਸਿੰਘ ਜੱਸੜ, ਮੋਹਨ ਸਿੰਘ ਜੱਸੜ, ਜਸਪਾਲ ਸਿੰਘ ਢਿੱਲੋਂ, ਪਰਮਪਾਲ ਸਿੰਘ ਢਿੱਲੋਂ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ, ਸਾਬਕਾ ਨਗਰ ਕੌਸਲ ਪ੍ਰਧਾਨ ਸੁਰਜੀਤ ਸਿੰਘ ਬਾਬਾ, ਸਾਬਕਾ ਸਰਪੰਚ ਜਸਵਿੰਦਰ ਸਿੰਘ 'ਸ਼ੰਮ੍ਹੀ ਰੰਧਾਵਾ', ਹਰਮਨਪ੍ਰੀਤ ਸਿੰਘ ਬਾਸੀ, ਜਤਿੰਦਰ ਸਿੰਘ ਰੰਧਾਵਾ, ਲਖਵਿੰਦਰ ਸਿੰਘ ਰੰਧਾਵਾ, ਸਰਪੰਚ ਅਰਵਿੰਦਰ ਸਿੰਘ 'ਬਿੰਦਰ ਬਰਾੜ' ਗੁਲਾਬਗੜ੍ਹ (ਰੋੜੀਕਪੂਰਾ), ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ, ਅਮਨ ਬਰਾੜ ਜੈਤੋ, ਬਾਬਾ ਸੱਤ ਮੁਨੀ, ਨਾਇਬ ਭਗਤੂਆਣਾ, ਮਨਪ੍ਰੀਤ ਸਿੰਘ ਸੇਖੋਂ ਨੇ ਪਰਿਵਾਰ ਨੇ ਦੁੱਖ ਸਾਂਝਾ ਕੀਤਾ |